Punjab
ਪਟਿਆਲਾ ਜ਼ਿਲ੍ਹੇ ‘ਚ ਮੂੰਗੀ ਦੀ ਖਰੀਦ ਜਾਰੀ

ਪਟਿਆਲਾ : ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਖਰੀਦ ਸੂਬੇ ਅੰਦਰ ਪਹਿਲੀ ਵਾਰ ਐਮ.ਐਸ.ਪੀ. (ਸਮਰਥਨ ਮੁੱਲ) ‘ਤੇ ਮਾਰਕਫੈੱਡ ਰਾਹੀ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਬੰਧਕ ਮਾਰਕਫੈੱਡ ਸੰਤਸ਼ਰਨ ਸਿੰਘ ਨੇ ਦੱਸਿਆ ਕਿ ਮਾਰਕਫੈੱਡ ਵੱਲੋਂ ਨਾਭਾ ਤੇ ਰਾਜਪੁਰਾ ਮੰਡੀਆਂ ‘ਚ ਮੂੰਗੀ ਦੀ ਖਰੀਦ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐਮ.ਐਸ.ਪੀ. 7275 ਰੁਪਏ ਪ੍ਰਤੀ ਕੁਇੰਟਲ ‘ਤੇ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਪਟਿਆਲਾ ਜ਼ਿਲ੍ਹੇ ‘ਚ 12 ਕਿੱਲੋ ਮੂੰਗੀ ਖਰੀਦੀ ਗਈ ਹੈ ਅਤੇ ਜ਼ਿਲ੍ਹੇ ‘ਚ ਖਰੀਦ ਪ੍ਰਕਿਰਿਆ ਦੇ ਕੰਮ ਨੂੰ ਸੁਚਾਰੂ ਤੇ ਨਿਰਘਿਨ ਢੰਗ ਨਾਲ ਚਲਾਉਣ ਲਈ ਨਾਭਾ ਮੰਡੀ ‘ਚ ਇੰਸਪੈਕਟਰ ਸੁਖਜੀਤ ਸਿੰਘ (ਮੋਬਾਇਲ ਨੰਬਰ 98147-37493) ਤੇ ਸੈਕਟਰੀ ਮਾਰਕਿਟ ਕਮੇਟੀ ਗੁਰਦੀਪ ਸਿੰਘ (ਮੋਬਾਇਲ ਨੰਬਰ 98725-75529) ਨੂੰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਰਾਜਪੁਰਾ ਮੰਡੀ ‘ਚ ਇੰਸਪੈਕਟਰ ਨਰੇਸ਼ ਕੁਮਾਰ (ਮੋਬਾਇਲ ਨੰਬਰ 89680-09492) ਤੇ ਸੈਕਟਰੀ ਮਾਰਕਿਟ ਕਮੇਟੀ ਜੈ ਵੀਜੈ (ਮੋਬਾਇਲ ਨੰਬਰ 99150-29900) ਨੂੰ ਨਿਯੁਕਤ ਕੀਤਾ ਗਿਆ ਹੈ।
ਜ਼ਿਲ੍ਹਾ ਪ੍ਰਬੰਧਕ ਮਾਰਕਫੈੱਡ ਨੇ ਦੱਸਿਆ ਕਿ ਮੂੰਗੀ ਦੀ ਖਰੀਦ ਤੋਂ ਪਹਿਲਾਂ ਕਿਸਾਨਾਂ ਦੀ ਰਜਿਸਟ੍ਰੇਸ਼ਨ ਮੰਡੀ ਵਿੱਚ ਸਥਿਤ ਮਾਰਕਿਟ ਕਮੇਟੀ ਦਫ਼ਤਰ ਵਿਖੇ ਹੁੰਦੀ ਅਤੇ ਪਟਵਾਰੀ ਵੱਲੋਂ ਸਬੰਧਤ ਕਿਸਾਨਾਂ ਦੀ ਮੂੰਗ ਦੀ ਪੈਦਾਵਾਰ ਦੀ ਪ੍ਰਮਾਣਿਕਤਾ ਨੂੰ ਤਸਦੀਕ ਕੀਤਾ ਜਾਂਦਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀ ਵਿੱਚ ਮੂੰਗੀ ਦੀ ਸੁੱਕੀ ਫਸਲ ਲੈ ਕੇ ਆਉਣ ਜਿਸਦੀ ਨਮੀ 12 ਫੀਸਦੀ ਤੋਂ ਵੱਧ ਨਾ ਹੋਵੇ ਤਾਂ ਜੋ ਮੰਡੀ ਵਿੱਚ ਫਸਲ ਦੀ ਖਰੀਦ ਅਤੇ ਚੁਕਾਈ ਸਮੇਂ ਸਿਰ ਹੋ ਸਕੇ।