Connect with us

News

ਅਮਰੀਕਾ ‘ਚ ਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ 1509 ਲੋਕਾਂ ਦੀ ਹੋਈ ਮੌਤ

Published

on

ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਤੋਂ ਹੋਈ ਜਿਸਦਾ ਪ੍ਰਭਾਵ ਪੂਰੇ ਦੇਸ਼ ਵਿਸ਼ਵ ਤੇ ਪਿਆ। ਅਮਰੀਕਾ ਵਿਚ ਕੋਰੋਨਾ ਵਾਇਰਸ ਨੇ ਮਹਾਮਾਰੀ ਦਾ ਰੂਪ ਲੈ ਲਿਆ ਹੈ। ਇੱਥੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਨਾਲ 1,500 ਤੋਂ ਵਧ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਦੇਸ਼ ਵਿਚ ਮਰਨ ਵਾਲਿਆਂ ਦਾ ਅੰਕੜਾ 23 ਹਜ਼ਾਰ ਦੇ ਪਾਰ ਹੋ ਗਿਆ ਹੈ। ਕੋਰੋਨਾ ਵਾਇਰਸ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਜੌਨ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਹੁਣ ਤੱਕ 23,804 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਤੱਕ ਇੱਥੇ 22,073 ਲੋਕਾਂ ਦੀ ਮੌਤ ਹੋਈ ਸੀ।
ਅਮਰੀਕਾ ਵਿਚ ਸਭ ਤੋਂ ਜ਼ਿਆਦਾ ਮੌਤਾਂ ਇਕੱਲੇ ਨਿਊਯਾਰਕ ਵਿਚ ਹੋਈਆਂ ਹਨ ਜਿੱਥੇ ਹੁਣ ਤੱਕ 10,058 ਲੋਕ ਮਰ ਚੁੱਕੇ ਹਨ। ਨਿਊ ਜਰਸੀ ਵਿਚ 2,443 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਯਾਰਕ ਸਿਟੀ ਵਿਚ ਇਕੱਲੇ ਹੁਣ ਤੱਕ 7,349 ਲੋਕ ਮਰ ਚੁੱਕੇ ਹਨ। ਸੋਮਵਾਰ ਤੱਕ ਇੱਥੇ ਮੌਤ ਦਾ ਆਂਕੜਾ 6,898 ਸੀ ਅਤੇ 24 ਘੰਟਿਆਂ ਵਿਚ 451 ਲੋਕਾਂ ਦੀ ਮੌਤ ਇਕੱਲੇ ਇਸ ਸ਼ਹਿਰ ਵਿਚ ਹੋਈ ਹੈ।

ਕੋਰੋਨਾ ਵਾਇਰਸ ਨਾਲ ਤਕਰੀਬਨ 200 ਦੇਸ਼ਾਂ ਵਿਚ ਹੁਣ ਤੱਕ 1,918,855 ਲੋਕ ਕੋਰੋਨਾ ਨਾਲ ਪੀੜਤ ਹਨ ਜਿਹਨਾਂ ਵਿਚੋਂ 119,588 ਲੋਕਾਂ ਦੀ ਮੌਤ ਹੋ ਚੁੱਕੀ ਹੈ। 19 ਲੱਖ ਤੋਂ ਵਧੇਰੇ ਇਨਫੈਕਟਿਡ ਲੋਕਾਂ ਵਿਚੋਂ ਇਕੱਲੇ ਅਮਰੀਕਾ ਵਿਚ 581,679 ਲੋਕ ਇਨਫੈਕਟਿਡ ਹਨ। ਅਮਰੀਕਾ ਵਿਚ ਇੱਕ ਦਿਨ ‘ਚ 25,635 ਨਵੇਂ ਮਾਮਲੇ ਸਾਹਮਣੇ ਆਏ। ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ ਵਿਚ ਹੋਈਆਂ ਹਨ। ਇਸ ਦੇ ਬਾਅਦ ਇਟਲੀ ਵਿਚ 20,465 ਲੋਕਾਂ ਦੀ ਜਾਨ ਜਾ ਚੁੱਕੀ ਹੈ। ਤੀਜੇ ਨੰਬਰ ‘ਤੇ ਸਪੇਨ ਹੈ ਜਿੱਥੇ ਹੁਣ ਤੱਕ 17,756 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਤਾਂ ਦੇ ਮਾਮਲੇ ਵਿਚ ਫਰਾਂਸ ਚੌਥੇ ਨੰਬਰ ‘ਤੇ ਹੈ। ਇੱਥੇ ਹੁਣ ਤੱਕ 14,967 ਲੋਕ ਮਰ ਚੁੱਕੇ ਹਨ। ਇੰਗਲੈਂਡ 5ਵੇਂ ਨੰਬਰ ‘ਤੇ ਹੈ ਜਿੱਥੇ 11,329 ਲੋਕ ਆਪਣੀ ਜਾਨ ਗਵਾ ਚੁੱਕੇ ਹਨ।
ਹੁਣ ਦੇਖਣਾ ਇਕ ਹੋਵੇਗਾ ਕਿ ਕੋਰੋਨਾ ਦਾ ਅਸਰ ਦੇਸ਼ ਵਿਦੇਸ਼ ਤੱਕ ਕਿੰਨੀ ਕੁ ਦੇਰ ਤੱਕ ਰਹਿੰਦਾ ਹੈ।