Punjab
ਪੰਜਾਬ ‘ਚ ਵਧਿਆ ਕੋਰੋਨਾ ਦਾ ਕਹਿਰ, ਕੁੱਲ ਗਿਣਤੀ ਹੋਈ 57
ਪੀਜੀਆਈ ‘ਚ ਕੰਮ ਕਰ ਰਹੇ 2 ਸੈਨੇਟਾਈਜੇਸ਼ਨ ਕਰਮਚਾਰੀ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ। ਇਸ ‘ਚੋਂ ਇਕ ਵਿਅਕਤੀ 30 ਸਾਲਾ ਨਵਾਂ ਗਾਓ ਦਾ ਨਿਵਾਸੀ ਜਦਕਿ ਦੂਜਾ ਪਿੰਡ ਧਨਾਸ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ। PGIMER ਦੇ ਬੁਲਾਰੇ ਡਾ. ਅਸ਼ੋਕ ਨੇ ਦੱਸਿਆ ਕਿ ਦੋਵਾਂ ਕਰਮਚਾਰੀਆਂ ‘ਚ ਬੀਮਾਰੀ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਹੁਣ ਤਕ ਪੰਜਾਬ ‘ਚ 206 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਮੋਹਾਲੀ ਜ਼ਿਲ੍ਹੇ ਤੋਂ 57, ਨਵਾਂ ਸ਼ਹਿਰ ‘ਚ 19, ਪਠਾਨਕੋਟ ਤੋਂ 24, ਜਲੰਧਰ ਤੋਂ 35, ਹੁਸ਼ਿਆਰਪੁਰ ਤੋਂ 7, ਮਾਨਸਾ ਤੋਂ 11, ਲੁਧਿਆਣਾ 14 ਪਾਜ਼ੀਟਿਵ ਕੇਸ, ਮੋਗਾ ਤੋਂ 4 ਰੂਪਨਗਰ ਤੋਂ 3, ਪਟਿਆਲਾ, 7 ਫਤਿਹਗੜ੍ਹ ਸਾਹਿਬ, ਸੰਗਰੂਰ ਤੇ ਬਰਨਾਲਾ ਤੋਂ 2-2, ਫਰੀਦਕੋਟ ਜ਼ਿਲ੍ਹੇ ਤੋਂ 3, ਕਪੂਰਥਲਾ, ਫਗਵਾੜਾ, ਗੁਰਦਾਸਪੁਰ, ਮਲੇਰਕੋਟਲਾ, ਫਿਰੋਜ਼ਪੁਰ ਤੇ ਸ਼੍ਰੀ ਮੁਕਤਸਰ ਸਾਹਿਬ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। ਪੰਜਾਬ ‘ਚ 14 ਮਰੀਜ਼ਾਂ ਦੀ ਇਲਾਜ਼ ਦੌਰਾਨ ਮੌਤ ਹੋ ਚੁੱਕੀ ਹੈ। ਸਰਕਾਰ ਵਲੋਂ ਜਾਰੀ ਬੁਲੇਟਿਨ ਅਨੁਸਾਰ 29 ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ ਲੁਧਿਆਣਾ ਦੇ ਕਾਨੂਨਗੋਂ ਦੀ ਮੌਤ ਤੋਂ ਬਾਅਦ ਪੰਜਾਬ ‘ਚ ਕੋਰੋਨਾ ਦੇ ਮ੍ਰਿਤਕਾਂ ਦੀ ਸੰਖਿਆ 15 ਹੋ ਗਈ ਹੈ।
ਜੇਕਰ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਕੋਰੋਨਾ ਦੇ ਕੁੱਲ ਕੇਸ 23 , ਪੰਚਕੂਲਾ ਦੇ ਵਿੱਚ ਕੁੱਲ 17 ਹੋ ਚੁੱਕੇ ਹਨ।