Uncategorized
ਭਾਰਤ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਮਾਮਲੇ,ਅੰਕੜਾ 53 ਲੱਖ ਤੋਂ ਪਾਰ
ਇਸ ਸਮੇਂ ਦੇਸ਼ ਵਿੱਚ ਕੁੱਲ 53,08,015 ਮਾਮਲੇ ਹਨ ਅਤੇ ਐਕਟਿਵ ਮਾਮਲਿਆਂ ਦੀ ਗੱਲ ਕਰੀਏ ਤਾਂ 10,13,964 ਕੇਸ ਐਕਟਿਵ

ਭਾਰਤ ਵਿਚ 53 ਲੱਖ ਤੋਂ ਪਾਰ ਹੋਏ ਕੋਰੋਨਾ ਦੇ ਮਾਮਲੇ, 24 ਘੰਟਿਆਂ ‘ਚ ਆਏ 93337 ਨਵੇਂ ਮਰੀਜ਼
19 ਸਤੰਬਰ : ਭਾਰਤ ਹੀ ਨਹੀਂ ਲੱਗਭਗ ਸਾਰੀ ਦੁਨੀਆਂ ਹੀ ਕੋਰੋਨਾ ਦੇ ਕਹਿਰ ਨਾਲ ਝੂਜ ਰਹੀ ਹੈ। ਭਾਰਤ ਵਿੱਚ ਕੋਰੋਨਾ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। 16 ਸਤੰਬਰ ਦੀ ਗੱਲ ਕਰੀਏ ਤਾਂ ਉਸ ਦਿਨ ਭਾਰਤ ਵਿੱਚ ਕੋਵਿਡ-19 ਦਾ ਅੰਕੜਾ 50 ਲੱਖ ਤੋਂ ਪਾਰ ਹੋ ਗਿਆ ਸੀ। ਪਰ ਹੁਣ ਸਿਹਤ ਮੰਤਰਾਲੇ ਵੱਲੋਂ ਸ਼ਨੀਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 53,08,015 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 93,337 ਨਵੇਂ ਮਾਮਲੇ ਆਏ ਹਨ। ਇਸ ਦੌਰਾਨ ਦੇਸ਼ ਵਿਚ 1247 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਇਸ ਸਮੇਂ ਦੇਸ਼ ਵਿੱਚ ਕੁੱਲ 53,08,015 ਮਾਮਲੇ ਹਨ ਅਤੇ ਐਕਟਿਵ ਮਾਮਲਿਆਂ ਦੀ ਗੱਲ ਕਰੀਏ ਤਾਂ 10,13,964 ਕੇਸ ਐਕਟਿਵ ਹਨ। ਰਿਕਵਰ ਕੇਸਾਂ ਵਿੱਚ ਕੁੱਲ ਅੰਕੜੇ 42,08,432 ਹਨ।ਸਾਰੇ ਦੇਸ਼ ਕੋਰੋਨਾ ਦੀ ਵੈਕਸੀਨ ਬਣਾਉਣ ਵਿੱਚ ਲੱਗੇ ਹੋਏ ਹਨ,ਅਮਰੀਕਾ,ਚੀਨ,ਰੂਸ ਅਤੇ ਕਈ ਹੋਰ ਦੇਸ਼ ਕੋਰੋਨਾ ਵੈਕਸੀਨ ਬਣਾਉਣ ਦੇ ਦਾਅਵੇ ਵੀ ਕਰ ਰਹੇ ਹਨ।
ਪੰਜਾਬ ਦੀ ਗੱਲ ਕਰੀਏ ਤਾਂ,ਪੰਜਾਬ ਵਿੱਚ ਪਿੱਛਲੇ 24 ਘੰਟਿਆਂ ‘ਚ 62 ਲੋਕਾਂ ਦੀ ਮੌਤ, 2817 ਨਵੇਂ ਕੇਸ ਸਾਹਮਣੇ ਆਏ ਹਨ। ਅੱਜ-ਕੱਲ ਖ਼ਬਰਾਂ ਆ ਰਹੀਆਂ ਹਨ ਕਿ ਚੀਨ ਨੇ ਕੋਰੋਨਾ ਵੈਕਸੀਨ ਪੱਕਾ ਦਾਅਵਾ ਕੀਤਾ ਹੈ। ਪਰ ਅਜੇ ਤੱਕ ਇਸਦਾ ਕੋਈ ਪੁਖਤਾ ਹੱਲ ਜਾਂ ਇਲਾਜ਼ ਨਹੀਂ ਮਿਲਿਆ ।
Continue Reading