India
ਕੋਰੋਨਾ ਕਾਰਨ ਆਪਣਿਆਂ ਤੋਂ ਦੂਰ ਹੋਏ ਆਪਣੇ

ਕੋਰੋਨਾ ਦੀ ਦਹਿਸ਼ਤ ਨੂੰ ਵੇਖਦੇ ਹੋਏ ਸਰਕਾਰਾਂ ਵੱਲੋਂ ਲਾਕਡਾਊਨ ਕੀਤਾ ਹੋਇਆ ਹੈ। ਜਿਸ ਕਾਰਨ ਆਪਣੇ -ਆਪਣਿਆਂ ਤੋਂ ਦੂਰ ਹੋ ਗਏ ਹਨ। ਇਸੇ ਕਾਰਨ ਬਰਨਾਲਾ ਅਤੇ ਧੂਰੀ ਤੋਂ 47 ਪਰਵਾਸੀ ਰੇਲ ਗੱਡੀ ਦੇ ਰਸਤੇ ਉੱਤਰ ਪ੍ਰਦੇਸ਼ ਜਾ ਰਹੇ ਸਨ, ਜਿਨ੍ਹਾਂ ਨੂੰ ਪ੍ਰਸਾਸ਼ਨ ਨੇ ਰੋਕ ਲਿਆ ਅਤੇ ਵਾਪਸ ਉੱਥੇ ਹੀ ਪਹੁੰਚਾ ਦਿੱਤਾ ਜਿੱਥੋਂ ਉਹ ਵਾਪਸ ਆਏ ਸਨ। ਉਨ੍ਹਾਂ ਨੇ ਪ੍ਰਸਾਸ਼ਨ ‘ਤੇ ਨਰਾਜ਼ਗੀ ਜਤਾਈ ਹੈ ਅਤੇ ਕਿਹਾ ਕਿ ਜੇਕਰ ਕਿਸੇ ਅਮੀਰ ਦਾ ਪੁੱਤਰ ਹੁੰਦਾ ਤਾਂ ਪ੍ਰਸਾਸ਼ਨ ਨੇ ਆਪ ਉਨਾਂ ਨੂੰ ਘਰ ਛੱਡ ਕੇ ਆਉਣ ਸੀ।
ਉਧਰ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਵੇਗੀ। ਇਨ੍ਹਾਂ ਦੇ ਰਹਿਣ ਦਾ ਵੀ ਪੂਰਾ ਪ੍ਰਬੰਧ ਕਰ ਦਿੱਤਾ ਹੈ।