Corona Virus
ਕੋਰੋਨਾ -ਸਿਹਤ ਮਹਿਕਮਾ ਲਾਵੇਗਾ ਭਾਰੀ ਜ਼ੁਰਮਾਨੇ

ਚੰਡੀਗੜ੍ਹ, 30 ਮਈ : ਪੰਜਾਬ ਦੇ DHS ਅਵਨੀਤ ਕੌਰ ਵੱਲੋ ਕੋਰੋਨਾ ਮਹਾਂਮਾਰੀ ਵਰਗੀ ਵਿਸ਼ਵਵਿਆਪੀ ਬਿਮਾਰੀ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਜ਼ੁਰਮਾਨੇ ਲਗਾਏ ਜਾਣਗੇ, ਤਾਂ ਜੋ ਲੋਕ ਆਪਣੀ ਅਤੇ ਦੂਸਰਿਆਂ ਦੀ ਸੁਰੱਖਿਆ ਕਰ ਸਕਣ।
ਆਓ ਝਾਤ ਮਾਰਦੇ ਕਿਹੜੇ ਹਨ ਉਹ ਚਲਾਨ –
- ਜਿਹੜੇ ਲੋਕ ਸੜਕਾਂ ‘ਤੇ ਥੁਕਣਗੇ ਉਹਨਾਂ ਦਾ 500 ਰੁਪਏ ਦਾ ਚਲਾਨ ਹੋਵੇਗਾ।
- ਜਿਹੜੇ ਲੋਕ ਮਾਸਕ ਨਹੀਂ ਪਾਉਣਗੇ ਉਹਨਾਂ ਦਾ ਵੀ 500 ਰੁਪਏ ਦਾ ਚਲਾਨ ਹੋਵੇਗਾ।
- ਜਿਹੜੇ ਲੋਕ ਘਰਾਂ ਅੰਦਰ ਇਕਾਂਤਵਾਸ ਨਹੀਂ ਰੱਖਣਗੇ ਉਹਨਾਂ ਦਾ 2000 ਰੁਪਏ ਦਾ ਚਲਾਨ ਹੋਵੇਗਾ।
- ਜੇਕਰ ਲੋਕ ਜਨਤਕ ਥਾਵਾਂ ‘ਤੇ ਸੋਸ਼ਲ ਡਿਸਟੇਨਸਿੰਗ ਦਾ ਧਿਆਨ ਨਹੀਂ ਰੱਖਣਗੇ ਉਹਨਾਂ ਦਾ ਵੀ 2000 ਰੁਪਏ ਦਾ ਚਲਾਨ ਹੋਵੇਗਾ।
- ਜੇਕਰ ਲੋਕ ਆਵਾਜਾਈ ਦੌਰਾਨ ਇਕਾਂਤਵਾਸ ਨਹੀਂ ਰੱਖਣਗੇ ਉਹਨਾਂ ਦੀ ਵੀ ਚਲਾਨ ਹੋਵੇਗਾ ਜਿਵੇ ਕਿ –
ਬੱਸ – 3000 ਰੁਪਏ
ਕਾਰਾ – 2000 ਰੁਪਏ
ਆਟੋ – 500 ਰੁਪਏ
Continue Reading