Uncategorized
ਕਬੀਰ ਸਿੰਘ ਦੀ ਅਦਾਕਾਰ ਨਿਕਿਤਾ ਦੱਤਾ ਤੇ ਉਨ੍ਹਾਂ ਦੀ ਮਾਂ ਨੂੰ ਵੀ ਹੋਇਆ ਕੋਰੋਨਾ

ਮੁੰਬਈ ਮਹਾਰਾਸ਼ਟਰ ‘ਚ ਕੋਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਹੋਲੀ ਹੋਲੀ ਸਾਰੇ ਬਾਲੀਵੁੱਡ ਸਿਤਾਰਿਆਂ ਨੂੰ ਕੋਰੋਨਾ ਵਾਇਰਸ ਆਪਣਾ ਸ਼ਿਕਾਰ ਬਣਾ ਰਿਹਾ ਹੈ। ਬਹੁਤ ਸਾਰੇ ਫਿਲਮੀ ਅਦਾਕਾਰ ਹਨ ਜੋ ਕੋਰੋਨਾ ਸੰਕ੍ਰਮਿਤ ਹੋਏ ਹਨ। ਹੁਣ ਕਬੀਰ ਸਿੰਘ ਫਿਲਮ ‘ਚ ਕਰ ਚੁੱਕੀ ਅਦਾਕਾਰ ਨਿਕਿਤਾ ਦੱਤਾ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਹੈ। ਕੋਰੋਨਾ ਫਿਲਮੀ ਸਿਤਾਰਿਆਂ ਨੂੰ ਤਾਂ ਆਪਣਾ ਸ਼ਿਕਾਰ ਬਣਾ ਹੀ ਰਿਹਾ ਹੈ। ਨਾਲ ਹੀ ਇਹ ਆਪਣਾ ਸ਼ਿਕਾਰ ਇਨ੍ਹਾਂ ਫਿਲਮੀ ਸਿਕਾਰਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬਣਾ ਰਿਹਾ ਹੈ। ਨਿਕਿਤਾ ਸਿੰਘ ਤੇ ਉਨ੍ਹਾਂ ਦੀ ਮਾਂ ਕੋਰੋਨਾ ਸੰਕ੍ਰਮਿਤ ਹੋਣ ਕਰਕੇ ਉਨ੍ਹਾਂ ਨੇ ਆਪਣੇ ਘਰ ‘ਚ ਖੁਦ ਨੂੰ ਕੁਆਰੰਟਾਈਨ ਕਰ ਲਿਆ ਹੈ। ਜਿਸ ਤਰ੍ਹਾਂ ਸਭ ਜਾਣਦੇ ਹਨ ਕਿ ਹਿੱਟ ਰਹਿ ਚੁੱਕੀ ਕਬੀਰ ਸਿੰਘ ‘ਚ ਨਿਕਿਤਾ ਸ਼ਰਮਾ ਨੂੰ ਕੰਮ ਕਰ ਚੁੱਕੀ ਹੈ। ਇਸ ਫਿਲਮ ‘ਚ ਨਿਕਿਤਾ ਨੇ ਆਪਣਾ ਕਿਰਦਾਰ ਜੋ ਕਿ ਜਿਆ ਸ਼ਰਮਾ ਦਾ ਸੀ, ਬਹੁਤ ਵਧੀਆ ਤਰ੍ਹਾਂ ਨਿਭਾਇਆ।
ਮਿਲੀ ਜਾਣਕਾਰੀ ਦੌਰਾਨ ਨਿਕਿਤਾ ਦੱਤਾ ਅਗਲੀ ਆਉਣ ਵਾਲੀ ਫਿਲਮ ‘ਚ ਸ਼ੂਟਿੰਗ ਦੌਰਾਨ ਕੋਰੋਨਾ ਸੰਕ੍ਰਮਿਤ ਨਿਕਲੀ ਹੈ। ਇਸ ਦੌਰਾਨ ਨਿਕਿਤਾ ਦੱਤਾ ਨੇ ਕਿਹਾ ਕਿ, ‘ਅਸੀ 2019 ਤੋਂ ਫਿਲਮ ਦੀ ਸ਼ੂਟਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਰ ਅਸੀ ਦਸੰਬਰ ‘ਚ ਸ਼ੂਟਿੰਗ ਫਿਰ ਸ਼ੁਰੂ ਕੀਤੀ ਤਾਂ ਬਾਸਕੋ ਕੋਵਿਡ 19 ਦਾ ਸ਼ਿਕਾਰ ਹੋ ਗਏ, ਨਾਲ ਹੀ ਆਦਿਤਿਆ ਵੀ। ਇਸ ਦੌਰਾਨ ਸ਼ੂਟਿੰਗ ਹੀ ਨਹੀਂ ਹੋ ਪਾ ਰਹੀ ਹੈ। ਹੁਣ ਮੈਂ ਕੋਰੋਨਾ ਕਾਰਨ ਸੰਕ੍ਰਮਿਤ ਹੋ ਗਈ ਹਾਂ। ਇਹ ਸਭ ਬਦਕਿਸਮਤੀ ਤੇ ਨਿਰਾਸ਼ਾਜਨਕ ਹੈ ਪਰ ਐਕਟਿੰਗ ਵਕਤ ਦੇ ਨਾਲ ਨਾਲ ਸਬਰ ਰੱਖਣਾ ਸਿੱਖਾ ਦਿੰਦੀ ਹੈ।‘