Corona Virus
ਹੁਸ਼ਿਆਰਪੁਰ Update: ਕੋਰੋਨਾ ਨੇ ਇਕੋ ਦਿਨ ਲਈ ਪਿਓ- ਪੁੱਤ ਦੀ ਜਾਨ

ਹੁਸ਼ਿਆਰਪੁਰ, 8 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ।
ਦਸ ਦਈਏ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਦੋ ਜ਼ਿਲੇ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਪ੍ਰੇਮ ਪੁਰ ਦਾ ਜੰਮਪਲ ਗੁਰਜਸਪਰੀਤ ਸਿੰਘ ਅਮਰੀਕਾ ਦੇ ਨਿਊਯਾਰਕ ਵਿੱਚ ਕੋਰੋਨਾ ਵਾਇਰਸ ਕਾਰਨ ਮੌਤ ਦੀ ਭੇਟ ਚੜ ਗਿਆ।
ਇਸ ਦੁਖਦਾਈ ਮੌਤ ਨੂੰ ਰੱਬ ਦਾ ਭਾਣਾ ਹੀ ਕਹਿ ਸਕਦੇ ਹਾਂ ਕਿਉਂਕਿ ਦਿਨ ਵੇਲੇ ਗੁਰਜਸਪਰੀਤ ਦੇ ਪਿਤਾ ਡਾਕਟਰ ਚਰਨ ਸਿੰਘ ਦਾ ਸੰਸਕਾਰ ਹੋਇਆ ਜਿਹਨਾਂ ਦੀ ਬੀਤੇ ਦਿਨੀਂ ਕੋਰੋਨਾ ਰਿਪੋਰਟ ਪੌਜ਼ਿਟਿਵ ਆਉਣ ਤੋਂ ਬਾਅਦ ਮੌਤ ਹੋ ਗਈ ਸੀ ਅਤੇ ਓਸੇ ਹੀ ਸ਼ਾਮ ਪੁੱਤਰ ਗੁਰਜਸਪਰੀਤ ਸਿੰਘ ਵੀ ਅਪਣੀ ਪਤਨੀ ਅਤੇ ਦੋ ਬੇਟੀਆਂ ਨੂੰ ਕੋਰੋਨਾ ਕਾਰਨ ਹੋਈ ਮੌਤ ਨਾਲ ਇਸ ਸੰਸਾਰ ਨੂੰ ਅਲਵਿਦਾ ਕਰ ਗਿਆ।