Corona Virus
ਹੁਣ ਕੋਰੋਨਾ ਮਰੀਜ਼ ਹੀ ਕੋਰੋਨਾ ਮਰੀਜ਼ ਦਾ ਬਣੇਗਾ ਰਾਖਾ !
ਚੰਡੀਗੜ੍ਹ, 10 ਅਪ੍ਰੈਲ : ਹੁਣ ਕੋਰੋਨਾ ਪੀੜਿਤਾਂ ਦੇ ਖ਼ੂਨ ਚੋਂ antibodies ਰਾਹੀਂ ਇਲਾਜ਼ ਦਾ ਪ੍ਰੋਟੋਕੋਲ ICMR ਵਲੋਂ ਤਿਆਰ ਕੋਰੋਨਾ ਨਾਲ ਜ਼ਿਆਦਾ ਬਿਮਾਰ ਅਤੇ ਗੰਭੀਰ ਲੋਕਾਂ ਨੂੰ ਹੁਣ Covid 19 ਵਾਇਰਸ ਤੋਂ ਠੀਕ ਹੋ ਚੁੱਕੇ ਲੋਕਾਂ ਦੇ ਖ਼ੂਨ ਵਿੱਚੋ plasma ਰਾਹੀਂ ਬਚਾਏ ਜਾਣ ਦਾ ਪ੍ਰੋਟੋਕੋਲ ਤਿਆਰ ਹੋਕੇ ਮੁਕੱਮਲ phase ਵਿੱਚ ਪਹੁੰਚ ਚੁੱਕਾ ਹੈ। ਇਹ ਪ੍ਰੋਟੋਕੋਲ ਭਾਰਤ ਵਲੋਂ ਤਿਆਰ ਹੋ ਰਿਹਾ ਹੈ।
ICMR ( ਇੰਡੀਅਨ ਕੌਂਸਿਲ ਫਾਰ ਮੈਡੀਕਲ ਰਿਸਰਚ) ਨੇ ਜਾਣਕਰੀ ਦਿੱਤੀ ਹੈ ਕਿ ਭਾਰਤ ਹੁਣ Convalescent Plasma Therapy ਰਾਹੀਂ ਕੋਰੋਨਾ ਦੇ ਸੀਰਿਯਸ ਮਰੀਜ਼ਾਂ ਦੇ ਇਲਾਜ਼ ਲਈ covid 19 ਦੇ ਮਰੀਜ਼ਾਂ ਦੇ ਖ਼ੂਨ ਵਿੱਚੋ antibodies ਰਾਹੀਂ ਇਲਾਜ਼ ਦਾ protocol ਤਿਆਰ ਕਰਨ ਦੀ ਫਾਈਨਲ stage ਤੇ ਹੈ। ਇਸ therapy ਦਾ ਮੋਟਾ ਫ਼ਲਸਫ਼ਾ ਇਹ ਹੈ ਕਿ ਕੋਰੋਨਾ ਨਾਲ ਲੜਨ ਲਈ ਕੋਰੋਨਾ ਤੋਂ ਉੱਭਰ ਚੁੱਕੇ ਲੋਕਾਂ ਦੇ ਖ਼ੂਨ ‘ਚ ਮੌਜੂਦ antibodies ਨਵੇਂ ਸ਼ਰੀਰ ਚ ਮੌਜੂਦ ਕੋਰੋਨਾਵਾਇਰਸ ਦਾ ਮੁਕਾਬਲਾ ਕਰ ਸਕਣਗੀਆਂ। ਇਸਦਾ ਮਤਲਬ ਇਹ ਹੈ ਕਿ ਹੁਣ ਕੋਰੋਨਾ ਸ਼ਿਕਾਰ ਮਰੀਜ਼ ਹੀ ਬਚਾਉਣਗੇ ਗੰਭੀਰ ਕੋਰੋਨਾ ਪੀੜਤਾਂ ਦੀ ਜਾਨ।