Corona Virus
ਗੜ੍ਹਸ਼ੰਕਰ ਵਿੱਚ ਸਾਹਮਣੇ ਆਇਆ ਕੋਰੋਨਾ ਦਾ ਮਾਮਲਾ

ਆਏ ਦਿਨ ਪੰਜਾਬ ਵਿੱਚ ਵੀ ਕੋਰੋਨਾ ਦੇ ਕੇਸ ਵੱਧ ਰਹੇ ਨੇ। ਗੜ੍ਹਸ਼ੰਕਰ ਦੇ ਪਿੰਡ ਪੈਂਸਰਾ ‘ਚੋਂ ਇਕ ਮਰੀਜ਼ ਕੋਰੋਨਾ ਵਾਇਰਸ ਦਾ ਪਾਜ਼ੀਟਿਵ ਪਾਇਆ ਗਿਆ ਹੈ। ਮਰੀਜ਼ ਦੀ ਪਛਾਣ ਹਰਵਿੰਦਰ ਸਿੰਘ ਵੱਜੋਂ ਹੋਈ ਹੈ। ਡਾ. ਰਘਵੀਰ ਸਿੰਘ ਨੇ ਦੱਸਿਆ ਕਿ ਹਰਵਿੰਦਰ ਦੀ ਸੱਕੀ ਭੈਣ ਦੀਆਂ ਦੋ ਬੇਟੀਆਂ ਇੰਗਲੈਂਡ ਤੋਂ ਆਈਆਂ ਹੋਈਆਂ ਹਨ।ਹਰਵਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਆਇਸੋਲੇਟ ਕਰ ਲਿਆ ਗਿਆ ਹੈ। ਇੰਗਲੈਂਡ ਤੋਂ ਆਈਆਂ ਉਸ ਦੀਆਂ ਭਾਣਜੀਆਂ ਦੇ ਵੀ ਟੈਸਟ ਲਏ ਗਏ ਹਨ।