Corona Virus
ਮੋਹਾਲੀ ਬਣਦਾ ਜਾ ਰਿਹਾ ਹੈ ਕੋਰੋਨਾ ਦਾ ਗੜ੍ਹ
ਮੋਹਾਲੀ, 09 ਅਪ੍ਰੈਲ: ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ਵਿੱਚ ਵੀ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 110 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਵਿੱਚੋਂ 10 ਦੀ ਹੁਣ ਤੱਕ ਮੌਤ ਹੋ ਗਈ।
ਪਰ ਕੋਰੋਨਾ ਵਾਇਰਸ ਦੇ ਹੁਣ ਤੱਕ ਮੋਹਾਲੀ ਜਿਲ੍ਹੇ ਤੋਂ ਸਭ ਤੋਂ ਵੱਧ 37 ਮਾਮਲੇ ਸਾਹਮਣੇ ਆਏ ਨੇ ਪਰ ਮੋਹਾਲੀ ਦੇ ਛੋਟੇ ਹਲਕੇ ਡੇਰਾ ਬਸੀ ‘ਚ ਪੈਂਦਾ ਇੱਕ ਪਿੰਡ ਜਵਾਹਰਪੁਰ ਤੋਂ ਹੀ ਕੋਰੋਨਾ ਵਾਇਰਸ ਦੇ 22 ਮਾਮਲੇ ਸਾਹਮਣੇ ਆ ਚੁੱਕੇ ਨੇ ਲੱਗਭੱਗ 2300 ਲੋਕਾਂ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਹੁਣ ਤੱਕ 22 ਮਾਮਲੇ ਪੰਜਾਬ ਦੇ ਕਿਸੇ ਇੱਕ ਇਲਾਕੇ ਤੋਂ ਆਏ ਸਭ ਤੋਂ ਵੱਧ ਮਾਮਲੇ ਹਨ ਅਤੇ ਸਿਹਤ ਵਿਭਾਗ ਨੇ ਇੱਥੋਂ ਹੁਣ ਤੱਕ 118 ਸੈਂਪਲ ਲਏ ਹਨ।ਦਰਅਸਲ ਇਸ ਪਿੰਡ ਦੇ ਇੱਕ ਪੰਚਾਇਤ ਮੈਂਬਰ ਮਲਕੀਤ ਸਿੰਘ ਦੇ ਕੋਰੋਨਾ ਵਾਇਰਸ ਪਾਜ਼ਿਟਿਵ ਪਾਇਆ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਪਰਿਵਾਰ ਦਾ ਟੈਸਟ ਕੀਤਾ ਤਾਂ 3 ਹੋਰ ਮਾਮਲੇ ਸਾਹਮਣੇ ਆਏ, ਫਿਰ ਇਹ ਸਿਲਸਿਲਾ ਵੱਧਦਾ ਗਿਆ ਪਿੰਡ ਦੇ ਸਰਪੰਚ ਸਮੇਤ 22 ਲੋਕ ਕੋਰੋਨਾ ਪਾਜ਼ਿਟਿਵ ਸਾਹਮਣੇ ਆ ਗਏ ਹਨ। ਪਹਿਲਾਂ ਇਨ੍ਹਾਂ ਮਾਮਲਿਆਂ ਨੂੰ ਤਬਲੀਗੀ ਜਮਾਤ ਨਾਲ ਜੋੜ ਕੇ ਦੇਖਿਆ ਜਾਣ ਲੱਗਿਆ ਪਰ ਤਬਲੀਗੀ ਜਮਾਤ ਦਾ ਇਸ ਨਾਲ ਕੋਈ ਸਬੰਧ ਸਾਹਮਣੇ ਨਹੀਂ ਆਇਆ ਉਸ ਤੋਂ ਬਾਅਦ ਇਸ ਨੂੰ ਮੁਸਲਮਾਨਾਂ ਨਾਲ ਜੋੜਿਆ ਜਾਣ ਲੱਗਿਆ ਪਰ ਮਲਕੀਤ ਦੀ ਫੈਕਟਰੀ ‘ਚ ਕੰਮ ਕਰਦੇ ਮਜ਼ਦੂਰਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆ ਗਈ ਜਿਸਨੇ ਕੋਰੋਨਾ ਨੂੰ ਧਰਮ ਦੇ ਅਧਾਰ ਉੱਪਰ ਵੰਡਣ ਦੀਆਂ ਅਫਵਾਹਾਂ ਉੱਪਰ ਰੋਕ ਲਗਾ ਦਿੱਤੀ।ਪਰ ਅਸਲੀਅਤ ਤਾਂ ਇਹ ਹੈ ਕਿ ਅਸਲ ਵਿੱਚ ਸਿਹਤ ਵਿਭਾਗ ਹੁਣ ਤੱਕ ਇਹ ਪਤਾ ਨਹੀਂ ਲਗਾ ਸਕਿਆ ਹੈ ਕਿ ਇਸ ਪਿੰਡ ਕੋਰੋਨਾ ਵਾਇਰਸ ਫੈਲਇਆ ਕਿਸ ਤਰ੍ਹਾਂ ਹੈ।ਵਿਸ਼ਵ ਸਿਹਤ ਸੰਗਨਤ ਮੁਤਾਬਿਕ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਕਮਿਊਨਿਟੀ ਸਪਰੈਡ ਕਿਹਾ ਜਾਂਦਾ ਹੈ ਜਿਸ ਦਾ ਪਤਾ ਲਗਾਉਣ ਔਖਾ ਹੋ ਜਾਂਦਾ ਹੈ ਅਤੇ ਇਸ ਨੂੰ ਤੀਜਾ ਪੜਾਅ ਵੀ ਦੱਸਿਆ ਜਾਂਦਾ ਹੈ।ਪਰ ਕੀ ਹੁਣ ਸੱਚ ਹੀ ਪੰਜਾਬ ਵਿੱਚ ਕੋਰੋਨਾ ਤੀਜੇ ਪੜਾਵ ‘ਤੇ ਪਹੁੰਚ ਗਿਆ ਹੈ ਜੇਕਰ ਹਾਂ ਤਾਂ ਪੰਜਾਬ ਸਰਕਾਰ ਕਿੰਨੀ ਤਿਆਰ ਹੈ ਇਸ ਨਾਲ ਨਜਿੱਠਣ ਲਈ?