Connect with us

Corona Virus

ਜ਼ਿਲ੍ਹਾ ਮੋਗਾ ਦੇ ਕਰੋਨਾ ਪੌਜ਼ਿਟਿਵ ਮਰੀਜ਼ ਦੀ ਹੋਈ ਬਠਿੰਡਾ ਵਿੱਚ ਮੌਤ

Published

on

ਮੋਗਾ, ਦੀਪਕ ਸਿੰਗਲਾ, 25 ਜੂਨ : ਜ਼ਿਲ੍ਹਾ ਮੋਗਾ ਦੇ 70 ਸਾਲਾ ਕਰੋਨਾ ਪਾਜੀਟਿਵ ਮਰੀਜ਼ ਦੀ ਬਠਿੰਡਾ ਵਿੱਚ 24 ਜੂਨ ਦੀ ਰਾਤ ਨੂੰ ਮੌਤ ਹੋ ਗਈ। ਨਾਲ ਹੀ ਜ਼ਿਲ੍ਹੇ ਵਿੱਚ 6 ਨਵੇਂ ਕੇਸ ਪਾਜੀਟਿਵ ਆਏ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਲੋਹਾਰਾ ਦਾ ਮਰੀਜ਼ 19 ਜੂਨ ਨੂੰ ਮਿਲਟਰੀ ਹਸਪਤਾਲ ਮੋਗਾ ਵਿਖੇ ਦਾਖਲ ਹੋਇਆ ਸੀ, ਜਿੱਥੋ ਉਸ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਇਸ ਮਰੀਜ਼ ਦੀ ਮੌਤ 24 ਜੂਨ ਦੀ ਰਾਤ ਨੂੰ ਬਠਿੰਡਾ ਵਿਖੇ ਹੋਈ ਹੈ। ਮਰਨ ਵਾਲਾ ਵਿਅਕਤੀ ਦਿਲ ਦੀ ਬਿਮਾਰੀ ਦਾ ਮਰੀਜ ਸੀ ਅਤੇ ਨਾਲ ਹੀ ਉਸ ਨੂੰ ਕਾਲਾ ਪੀਲੀਆ ਅਤੇ ਹੋਰ ਬਿਮਾਰੀਆਂ ਦੀ ਸਨ। ਇਸ ਵਿਅਕਤੀ ਦਾ ਅੰਤਿਮ ਸੰਸਕਾਰ ਸਿਹਤ ਵਿਭਾਗ ਦੀ ਟੀਮ ਵੱਲੋ ਸਰਕਾਰੀ ਨਿਰਦੇਸ਼ਾਂ ਅਨੁਸਾਰ ਸਾਰੀਆਂ ਸਾਵਧਾਨੀਆਂ ਨੂੰ ਅਪਣਾ ਕੇ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 6 ਨਵੇ ਕੇਸ ਪਾਜੀਟਿਵ ਆਏ ਹਨ ਮਾਹਲਾ ਕਲਾਂ ਦੇ 2 ਵਿਅਕਤੀ, ਬੋਹਨਾ ਚੌਕ ਦਾ ਵਿਅਕਤੀ, ਪੱਤੀ ਵਾਲੀ ਗਲੀ ਦਾ ਵਾਸੀ, ਪਿੰਡ ਦੁੱਨੇਕੇ ਵਾਸੀ ਅਤੇ ਸਿਵਲ ਹਸਪਤਾਲ ਮੋਗਾ ਦੇ ਇੱਕ ਕਰਮਚਾਰੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸਾਰੇ ਕਰੋਨਾ ਪਾਜੀਟਿਵ ਮਰੀਜਾਂ ਨੂੰ ਸਿਵਲ ਹਸਪਤਾਲ ਬਾਘਾਪੁਰਾਣਾ ਵਿਖੇ ਦਾਖਲ ਕੀਤਾ ਜਾ ਰਿਹਾ ਹੈ। ਬਠਿੰਡਾ ਜ਼ਿਲ੍ਹੇ ਦੇ ਇੱਕ ਵਿਅਕਤੀ ਦੀ ਅੱਜ ਕਰੋਨਾ ਕਾਰਨ ਫਰੀਦਕੋਟ ਵਿਖੇ ਮੌਤ ਹੋ ਗਈ. 36 ਸਾਲਾ ਹਰਬੰਸ ਨਗਰ ਬਠਿੰਡਾ ਦਾ ਨਿਵਾਸੀ ਕਿਡਨੀ ਦੇ ਰੋਗ ਤੋਂ ਪੀੜਤ ਸੀ ਅਤੇ ਡਾਇਲਸਿਸ ਲਈ ਫਰੀਦਕੋਟ ਮੈਡੀਕਲ ਕਾਲਜ ਵਿਖੇ ਗਿਆ ਸੀ, ਜਿੱਥੇ ਟੈਸਟ ਦੌਰਾਨ ਕਰੋਨਾ ਦੀ ਪੁਸ਼ਟੀ ਹੋਈ ਅਤੇ ਉਸ ਦੀ ਮੌਤ ਅੱਜ ਸਵੇਰੇ ਸਾਢੇ ਗਿਆਰਾਂ ਵਜੇ ਹੋਈ।