Governance
ਕੋਰੋਨਾ ਵਾਇਰਸ , ਮੋਹਾਲੀ ‘ਚ 3 ਨਵੇਂ ਕੇਸ ਪਾਜ਼ਿਟਿਵ

21 ਮਾਰਚ : ਮੋਹਾਲੀ ਤੋਂ ਕੋਰੋਨਾ ਵਾਇਰਸ ਦੇ 3 ਨਵੇਂ ਕੇਸ ਹੋਰ ਪਾਜ਼ਿਟਿਵ ਆਏ ਹਨ। ਮੋਹਾਲੀ ਤੋਂ ਹੁਣ ਕੁੱਲ ਚਾਰ ਕੇਸ ਹੋ ਗਏ। ਇੱਕ ਜੋ 69 ਸਾਲ ਦੀ ਔਰਤ ਨੂੰ ਪਾਜ਼ਿਟਿਵ ਪਾਇਆ ਗਿਆ ਸੀ ਪਹਿਲਾ ਕੇਸ ਉਸਦੀ 74 ਸਾਲਾਂ ਭੈਣ ਨੂੰ ਵੀ ਪਾਜ਼ਿਟਿਵ ਆਇਆ ਹੈ ਦੂਸਰਾ ਇੰਗਲੈਂਡ ਤੋਂ ਪਰਤੀ ਲੜਕੀ ਜੋਕਿ ਚੰਡੀਗੜ੍ਹ ਵਿੱਚ ਪਹਿਲਾਂ ਮਾਮਲਾ ਸੀ। ਤੀਸਰਾ 3ਬੀ2 ਵਿੱਚ ਰਹਿੰਦੀ ਉਸਦੀ ਸਹੇਲੀ ਰੰਜਨਾ ਨੂੰ ਪਾਇਆ ਗਿਆ ਅਤੇ ਇਹ ਇੱਕ ਮੋਹਾਲੀ ਦੇ 69 ਸੈਕਟਰ ਦੇ ਰਹਿਣ ਵਾਲਾ ਵਿਅਕਤੀ 44 ਸਾਲਾਂ ਜੋ ਕਿ ਚੰਡੀਗੜ੍ਹ ਵਿੱਖੇ ਦਾਖਿਲ ਹੈ ਜੋ ਕਿ ਬੀਤੇ ਦਿਨੀ ਇੰਗਲੈਂਡ ਤੋਂ ਪਰਤਿਆ ਸੀ।

ਇੱਥੇ ਦੱਸਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਭਾਰਤ ਵਿੱਚ ਇਸ ਕੋਰੋਨਾ ਵਾਇਰਸ ਦੀ ਰਫ਼ਤਾਰ ਵੱਧ ਰਹੀ ਹੈ , ਉੱਥੇ ਹੀ ਇਟਲੀ , ਯੂਕੇ, ਜਰਮਨੀ ਅਤੇ ਕੈਨੇਡਾ ਵਿੱਚ ਅਲਰਟ ਜਾਰੀ ਕਰ ਦਿੱਤੇ ਗਏ ਨੇ।