Corona Virus
ਸ਼ਾਹਿਦ ਅਫਰੀਦੀ ਨੂੰ ਹੋਇਆ ਕੋਰੋਨਾ ਵਾਇਰਸ, ਰਿਪੋਰਟ ਆਈ ਪੌਜ਼ਿਟਿਵ

ਚੰਡੀਗੜ੍ਹ, 13 ਜੂਨ : ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ -ਦਿਨ ਵੱਧਦਾ ਜਾ ਰਿਹਾ ਜਿਸਦੇ ਚਲਦੇ ਲੋਕ ਆਪਣੇ ਘਰਾਂ ਅੰਦਰ ਬੰਦ ਹਨ। ਤਿੰਨ ਮਹੀਨੇ ਤੋਂ ਉਪਰ ਤੱਕ ਦਾ ਸਮਾਂ ਹੋ ਗਿਆ ਇਸ ਮਹਾਂਮਾਰੀ ਨੇ ਹਲਚਲ ਮਚਾਈ ਹੋਈ ਹੈ।
ਦੱਸ ਦਈਏ ਕਿ ਪਾਕਿਸਤਾਨ ਦੇ ਮਸ਼ਹੂਰ ਕ੍ਰਿਕੇਟਰ ਸ਼ਾਹਿਦ ਅਫਰੀਦੀ ਦੀ ਸਿਹਤ ਵੀਰਵਾਰ ਤੋਂ ਬਿਮਾਰ ਚੱਲ ਰਹੀ ਸੀ ਜਿਸਤੋ ਬਾਅਦ ਸ਼ਾਹਿਦ ਅਫਰੀਦੀ ਨੇ ਕਿਹਾ ਕਿ ਉਹਨਾਂ ਦਾ ਸਰੀਰ ਕਾਫੀ ਸਮੇਂ ਤੋਂ ਦੁੱਖ ਰਿਹਾ ਸੀ, ਜਿਸਦੇ ਵਜੋਂ ਉਹਨਾਂ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ। ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲਗਿਆ ਕਿ ਉਹਨਾਂ ਨੂੰ ਕੋਰੋਨਾ ਵਾਇਰਸ ਨੇ ਆਪਣੀ ਚਪੇਟ ‘ਚ ਲੈ ਲਿਆ ਹੈ ਅਤੇ ਉਹਨਾਂ ਦਾ ਕੋਰੋਨਾ ਟੈਸਟ ਪੌਜ਼ਿਟਿਵ ਆਇਆ ਹੈ। ਇਸਦੀ ਜਾਣਕਾਰੀ ਉਹਨਾਂ ਨੇ ਟਵੀਟ ਕਰਕੇ ਦਸੀ ਹੈ।