Punjab
ਰਾਏਕੋਟ ਇਲਾਕੇ ‘ਚ ਪੈਰ ਪਸਾਰਨ ਲੱਗਾ ਕੋਰੋਨਾ ਵਾਇਰਸ

- ਰਾਏਕੋਟ ਇਲਾਕੇ ‘ਚ ਦੋ ਹੋਰ ਪਾਜ਼ੇਟਿਵ ਮਰੀਜ਼ ਆਏ ਸਾਹਮਣੇ
- ਰਾਏਕੋਟ ਸ਼ਹਿਰ ਦੀ ਕੋਰੋਨਾ ਪਾਜ਼ੇਟਿਵ ਮਰੀਜ਼ ਤੋਂ ਬਾਅਦ ਬੇਟੇ ਦੀ ਰਿਪੋਰਟ ਵੀ ਆਈ ਪਾਜ਼ੇਟਿਵ
- ਰਾਏਕੋਟ ਦੇ ਪਿੰਡ ਡਾਂਗੋ ਦਾ ਵੀ ਇੱਕ 75 ਸਾਲਾ ਬਜ਼ੁਰਗ ਵੀ ਆਇਆ ਕੋਰੋਨਾ ਦੀ ਲਪੇਟ ‘ਚ
ਰਾਏਕੋਟ, 26 ਜੂਨ (ਦਲਵਿੰਦਰ ਸਿੰਘ ਰਛੀਨ): ਰਾਏਕੋਟ ਇਲਾਕੇ ਵਿਚ ਕੋਰੋਨਾ ਵਾਇਰਸ ਆਪਣੇ ਪੈਰ ਪਸਾਰਨ ਲੱਗਆਿ ਹੈ। ਜਿਸ ਦੌਰਾਨ ਰਾਏਕੋਟ ਸਬ-ਡਵੀਜਨ ਵਿਚ ਦੋ ਹੋਰ ਪਾਜ਼ੇਟਿਵ ਮਰੀਜ਼ਾਂ ਦੀ ਰਿਪੋਰਟ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਏਕੋਟ ਸ਼ਹਿਰ ਦੀ ਇੱਕ 66 ਮਹਿਲਾ, ਜੋ ਸੀਐਮਸੀ ਹਸਪਤਾਲ ਲੁਧਿਆਣਾ ਵਿਚ ਕਿਸੇ ਬਿਮਾਰੀ ਦੇ ਇਲਾਜ਼ ਲਈ ਗਈ, ਜਿਥੇ ਉਸ ਦੀ ਪਿਛਲੇ ਦਿਨੀਂ ਕੋਰੋਨਾ ਟੈਸਟ ਰਿਪੋਰਟ ਪਾਜ਼ੇਵਿਟ ਆਈ ਸੀ, ਜਿਸ ਤੋਂ ਬਾਅਦ ਪ੍ਰਸਾਸ਼ਨ ਨੂੰ ਹੱਥਾਂ ਪੈਰਾ ਦੀ ਪੈ ਗਈ ਅਤੇ ਮਰੀਜ਼ ਦੇ ਪਰਵਾਰਕ ਮੈਂਬਰ(ਬੇਟਾ ਤੇ ਨੂੰਹ) ਅਤੇ ਹੋਰ ਸੰਪਰਕ ਵਿਚ ਆਉਣ ਵਾਲਿਆਂ ਨੂੰ ਘਰਾਂ ਵਿਚ ਹੀ ਇਕਾਂਤਵਾਸ ਕਰਨ ਉਪਰੰਤ ਉਨਾਂ ਦਾ ਸੈਂਪਲ ਕੋਰੋਨਾ ਟੈਸਟ ਲਈ ਭੇਜਿਆ, ਜਿਨਾਂ ‘ਚੋਂ ਬਜ਼ੁਰਗ ਔਰਤ ਦੇ ਬੇਟੇ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ, ਜਦਕਿ ਬਾਕੀ ਬਾਕੀ ਦੇ ਪਰਵਾਰਿਕ ਮੈਂਬਰਾਂ ਦੀ ਰਿਪੋਰਟ ਨੈਗਟਿਵ ਆਈ ਹੈ। ਇਸ ਮੌਕੇ ਐਸ.ਐਮ.ਓ. ਰਾਏਕੋਟ ਡਾ. ਅਲਕਾ ਮਿੱਤਲ ਨੇ ਦੱਸਿਆ ਕਿ ਬਜ਼ੁਰਗ ਔਰਤ ਦੇ ਬੇਟੇ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਲੁਧਿਆਣਾ ਵਿਖੇ ਮੈਰੀਟੋਰੀਅਰ ਸਕੂਲ ‘ਚ ਭੇਜ ਦਿੱਤਾ, ਉਥੇ ਰਾਏਕੋਟ ਦੇ ਪਿੰਡ ਡਾਂਗੋਂ ਦੇ 75 ਸਾਲਾ ਬਜ਼ੁਰਗ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ। ਇਸ ਸਬੰਧੀ ਜਾਣਕਾਰੀ ਅਨੁਸਾਰ ਦਿੰਦਿਆ ਐਸ.ਐਮ.ਓ. ਪੱਖੋਵਾਲ ਸੰਦੀਪ ਕੌਰ ਨੇ ਦੱਸਿਆ ਕਿ ਇਹ ਬਜ਼ੁਰਗ ਓਟ ਸੈਂਟਰ ਪੱਖੋਵਾਲ ਵਿਖੇ ਦਵਾਈ ਲੈਣ ਲਈ ਗਿਆ ਸੀ, ਜਿਥੇ ਲਏ ਟੈਸਟ ਦੌਰਾਨ ਉਸ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਉਨਾਂ ਨੂੰ ਵੀ ਮੈਰੀਟੋਰੀਅਰ ਸਕੂਲ ‘ਚ ਭੇਜ ਦਿੱਤਾ। ਉਨਾਂ ਦੱਸਿਆ ਕਿ ਬਜ਼ੁਰਗ ਦੇ ਸੰਪਰਕ ਵਿਚ ਆਉਣ ਵਾਲਿਆਂ ਦੀ ਲਿਸਟ ਬਣ ਰਹੀ ਹੈ, ਫਿਲਹਾਲ 25 ਵਿਅਕਤੀ ਸਾਹਮਣੇ ਆਏ ਹਨ, ਜਿਨਾਂ ‘ਚੋਂ 5 ਪਰਵਾਰਕ ਮੈਂਬਰਾਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜ ਦਿੱਤੇ ਗਏ ਹਨ।