Corona Virus
ਦੇਸ਼ ਦੇ ਸੱਤ ਰਾਜਾਂ ‘ਚ ਕੋਰੋਨਾ ਦੇ ਮਾਮਲਿਆਂ ‘ਚ ਆਈ ਗਿਰਾਵਟ
ਦੇਸ਼ ‘ਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਸਾਰੇ ਹੀ ਦੇਸ਼ ‘ਚ ਆਤੰਕ ਫੈਲਾਇਆ ਹੋਇਆ ਹੈ। ਇਸ ਦੌਰਾਨ ਥੋੜੀ ਰਾਹਤ ਵਾਲੀ ਗੱਲ ਇਹ ਹੈ ਕਿ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ‘ਚ ਥੋੜੀ ਜਿਹੀ ਗਿਰਾਵਟ ਆਈ ਹੈ। ਦੇਸ਼ ਦੇ ਫਿਲਹਾਲ ਸੱਤ ਰਾਜ ਅਜਿਹੇ ਹਨ ਕਿ ਜਿਨ੍ਹਾਂ ‘ਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਘਟ ਰਹੇ ਹਨ। ਪਰ ਜੇਕਰ ਕੋਰੋਨਾ ਦੇ ਮਾਮਲੇ ਅਗਰ ਘੱਠ ਰਹੇ ਹਨ ਇਸਦਾ ਮਤਲਬ ਇਹ ਨਹੀਂ ਕਿ ਇਹ ਖਤਮ ਹੋ ਗਿਆ ਹੈ। ਕੋਰੋਨਾ ਵਾਇਰਸ ਤੋਂ ਅਜੇ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਕੋਰੋਨਾ ਮਹਾਂਮਾਰੀ ਦੇ ਅੰਕੜੇ ਹੁਣ ਕੁਝ ਰਾਜਾਂ ‘ਚ ਘੱਟਦੇ ਜਾ ਰਹੇ ਹਨ ਜੋ ਕਿ ਇਕ ਸਕਾਰਾਤਮਕ ਸੰਕੇਤ ਹੈ।
ਪਿਛਲੇ 24 ਘੰਟਿਆਂ
‘ਚ ਕੇਂਦਰੀ ਸਿਹਤ
ਮੰਤਰਾਲੇ ਨੇ ਤਾਜ਼ਾ ਅੰਕੜਿਆਂ ਦੇ ਅਨੁਮਾਨ ਅਨੁਸਾਰ ਦੇਸ਼ ’ਚ ਕੋਵਿਡ ਦੇ 3 ਲੱਖ 57 ਹਜ਼ਾਰ 229 ਮਾਮਲੇ ਸਾਹਮਣੇ
ਆਏ ਹਨ। ਇਸ ਨਾਲ ਅਗਰ ਮੌਤਾਂ ਦਾ ਅੰਕੜਾ ਮਾਪਿਆ ਜਾਵੇ ਤਾਂ 3,449 ਮੌਤਾਂ ਹੋ ਚੁੱਕੀਆਂ ਹਨ। ਨਾਲ
ਹੀ ਪਿਛਲੇ 24 ਘੰਟਿਆਂ ਅਨੁਸਾਰ ਜੋ ਕਿ ਕੋਰੋਨਾ ਮਹਾਂਮਾਰੀ ਨੂੰ ਹਰਾਉਣ ਵਾਲੇ ਮਰੀਜ਼ਾ ਦੀ ਗਿਣਤੀ 3
ਲੱਖ 20 ਹਜ਼ਾਰ 289 ਹੋ ਗਈ ਹੈ। ਜੋ ਕਿ ਇਕ ਸਕਾਰਾਤਮਕ ਸੰਕੇਤ ਦੇ ਰਿਹਾ ਹੈ। ਹੁਣ ਤਕ ਰਿਕਵਰੀ
ਮਾਮਲਿਆਂ ਦਾ ਦਰ ਵਧ ਕੇ 81.91% ਹੋ ਗਿਆ ਹੈ।
ਦੇਸ਼ ‘ਚ ਸੱਤ ਰਾਜ ਹਨ ਜਿੱਥੇ ਕੋਰੋਨਾ ਦੇ ਮਾਮਲੇ ਘੱਟਦੇ ਹੋਏ
ਨਜ਼ਰ ਆ ਰਹੇ ਹਨ। ਮਹਾਂਰਾਸ਼ਟਰ, ਗੁਜਰਾਤ ਤੇ ਦਿੱਲੀ ਵਰਗੇ ਜ਼ਿਆਦਾ ਸੰਕ੍ਰਮਿਤ ਰਾਜਾਂ ‘ਚ ਕੋਰੋਨਾ ਵਾਇਰਸ ‘ਚ ਕਮੀ ਦੇ ਸੰਕੇਤ ਨਜ਼ਰ ਆ ਰਹੇ ਹਨ। ਪਰ ਜੋ ਕਿ
ਕੋਰੋਨਾ ਨਾਲ ਸੰਕ੍ਰਮਿਤ ਮਰੀਜ਼ ਹਨ ਉਹ ਅਜੇ ਤਕ ਵੀ ਇਕ ਵੱਡੀ ਚਣੌਤੀ ਬਣੀਆ ਹੋਇਆ ਹੈ।