India
ਭਾਰਤ ਵਿੱਚ ਕੋਰੋਨਾ ਪੀੜਤ ਦੀ ਗਿਣਤੀ ਹੋਈ 1,637 ਅਤੇ 38 ਦੀ ਮੌਤ

ਕੋਰੋਨਾ ਵਾਇਰਸ ਦਾ ਕਹਿਰ ਦੀਨੋ ਦੀਨ ਵੱਧ ਰਿਹਾ ਹੈ ਜਿਸਦਾ ਜ਼ਿਆਦਾ ਅਸਰ ਮਹਾਰਾਸ਼ਟਰ ਵਿੱਚ ਦੇਖਿਆ ਜਾ ਰਿਹਾ ਹੈ। ਜੇਕਰ ਪੂਰੇ ਭਾਰਤ ਦਾ ਅੰਕੜਾ ਦੇਖੀਏ ਤਾਂ ਹੁਣ ਤੱਕ 1,637 ਕੇਸ ਵੱਧ ਗਏ ਹਨ ਅਤੇ ਪੂਰੇ ਭਾਰਤ ਚ 38 ਮੌਤਾਂ ਹੋ ਚੁੱਕਿਆ ਹਨ। ਦੱਸ ਦਈਏ ਕਿ ਬੀਤੇ ਦਿਨੀ 12 ਘੰਟਿਆਂ ਅੰਦਰ ਕੋਰੋਨਾ ਦੇ 240 ਨਵੇਂ ਮਾਮਲੇ ਸਾਹਮਣੇ ਆਏ ਹਨ। ਜੇਕਰ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਭਾਰਤ ਜਲਦ ਹੀ ਤੀਸਰੇ ਸਟੇਜ ਤੇ ਪਹੁਚ ਜਾਏਗਾ। ਫਿਲਹਾਲ ਹੱਲੇ ਵੀ ਸਮਾਂ ਹੈ ਇਸ ਵਾਇਰਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਕੰਟਰੋਲ ਸਿਰਫ ਸਰਕਾਰ ਵੱਲੋਂ ਨਹੀਂ ਇਸ ਮਹਾਮਾਰੀ ਤੋਂ ਬਚਣ ਲਈ ਭਾਰਤ ਨੂੰ ਇਕੱਠ ਹੋਕੇ ਲੜਨਾ ਪਏਗਾ। ਇਸਦਾ ਤਰੀਕਾ ਹੈ ਘਰ ਚ ਰਹਿਣਾ, ਬਾਹਰ ਜਾਣ ਤੋਂ ਗੁਰੇਜ਼ ਕਰਨਾ, ਆਪਣੇ ਆਪ ਨੂੰ ਸਾਫ਼ ਰੱਖਣਾ, ਹੱਥਾਂ ਨੂੰ ਧੋਂਦੇ ਰਹਿਣਾ ਇਸਦੇ ਨਾਲ ਹੀ ਜੇਕਰ ਕੋਈ ਸ਼ੱਕੀ ਦਿਸੇ ਤਾਂ ਉਸਦੀ ਭਲਾਈ ਦੇ ਨਾਲ ਨਾਲ ਆਪਣੀ ਸੁਰੱਖਿਆ ਲਈ ਪੁਲਿਸ ਨੂੰ ਜਾਣਕਾਰੀ ਦੇਣਾ। ਇਹ ਕੁੱਝ ਤਰੀਕੇ ਹਨ ਜਿਸ ਤੋਂ ਅਸੀਂ ਆਪਣੇ ਦੇਸ਼ ਨੂੰ ਇਸ ਮਹਾਮਾਰੀ ਨਾਲ ਬਚਾਉਣ ਚ ਕਾਮਯਾਬ ਹੋ ਸਕਦੇ ਹਨ।