Connect with us

Sports

ਟਾਸ ਹਾਰ ਕੇ ਭਾਰਤ ਨੇ ਦਿਖਾਇਆ ਜਲਵਾ, 50 ਦੌੜਾਂ ਨਾਲ ਹਰਾਇਆ ਬੰਗਲਾਦੇਸ਼

Published

on

ਕ੍ਰਿਕੇਟ ਦੇ T20 ਵਿਸ਼ਵ ਕੱਪ ਦੇ ਸੁਪਰ ਅੱਠ ਦੇ ਮੁਕਾਬਲੇ ਵਿੱਚ ਇਕ ਵਾਰ ਫਿਰ ਤੋਂ ਭਾਰਤ ਨੇ ਜਲਵਾ ਦਿਖਾਇਆ ਹੈ। ਬੇਸ਼ੱਕ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 50 ਦੌੜਾਂ ਨਾਲ ਬੰਗਲਾਦੇਸ਼ ਦੀ ਟੀਮ ਨੂੰ ਮਾਤ ਦਿੱਤੀ। ਲਗਾਤਾਰ ਦੂਜੇ ਮੈਚ ਵਿੱਚ ਜ਼ਬਰਦਸਤ ਟੱਕਰ ਦੇਣ ਮਗਰੋਂ ਭਾਰਤੀ ਟੀਮ ਨੇ ਸੈਮੀਫਾਇਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।

ਦੱਸਣਯੋਗ ਹੈ ਕਿ ਬੰਗਲਾਦੇਸ਼ ਨੇ ਟਾਸ ਜਿੱਤਦਿਆਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤ ਨੇ ਪੰਜ ਵਿਕਟਾਂ ‘ਤੇ 196 ਦੌੜਾਂ ਬਣਾਈਆਂ। ਪਰ ਦੂਜੇ ਪਾਸੇ ਬੰਗਲਾਦੇਸ਼ ਟੀਮ ਦੇ ਖਿਡਾਰੀ ਭਾਰਤੀ ਗੇਂਦਬਾਜ਼ਾਂ ਅੱਗੇ ਟਿਕ ਨਾ ਸਕੇ ਤੇ 8 ਵਿਕਟਾਂ ‘ਤੇ ਸਿਰਫ 146 ਦੌੜਾਂ ਹੀ ਬਣਾ ਸਕੇ।

24 ਜੂਨ ਨੂੰ ਭਾਰਤ ਤੇ ਆਸਟਰੇਲੀਆ ਵਿਚਾਲੇ ਫਾਇਨਲ ਮੈਚ
ਇੱਥੇ ਇਹ ਵੀ ਦੱਸ ਦੇਈਏ ਕਿ ਐਤਕੀ ਟੀ20 ਵਿਸ਼ਵ ਕੱਪ ਵਿੱਚ ਭਾਰਤ ਦੀ ਜੇਤੂ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੀ ਅਤੇ ਟੀਮ ਨੇ ਟੂਰਨਾਮੈਂਟ ਵਿਚ ਆਪਣਾ ਲਗਾਤਾਰ ਪੰਜਵਾਂ ਮੈਚ ਜਿੱਤ ਲਿਆ। ਸੁਪਰ 8 ਗੇੜ ਵਿੱਚ ਲਗਾਤਾਰ 2 ਮੈਚ ਜਿੱਤ ਕੇ ਭਾਰਤੀ ਟੀਮ ਫਾਇਨਲ ਵਿੱਚ ਪਹੁੰਚ ਚੁੱਕੀ ਹੈ। ਹੁਣ 24 ਜੂਨ ਨੂੰ ਭਾਰਤ ਇਸ ਪੜਾਅ ਦੇ ਫਾਈਨਲ ਮੈਚ ਵਿੱਚ ਆਸਟਰੇਲੀਆ ਨਾਲ ਭਿੜੇਗਾ।