Corona Virus
ਕਰਫ਼ਿਊ ਕਾਰਨ ਜਲੰਧਰ ਵਿੱਚ ਪੁਲੀਸ ਦੇ ਨਾਲ ਸੀਆਰਪੀਐਫ਼ ਵੀ ਤੈਨਾਤ

1 April : ਪੰਜਾਬ ਵਿੱਚ ਲਗਾਏ ਗਏ ਕਰਫਿਊ ਦੇ ਬਾਅਦ ਲੋਕਾਂ ਵੱਲੋਂ ਉਸ ਦੀ ਉਲੰਘਣਾ ਬਾਰ ਬਾਰ ਕੀਤੇ ਜਾਣ ਤੋਂ ਬਾਅਦ ਹੁਣ ਪੁਲਿਸ ਨੇ ਇਸ ਕੰਮ ਲਈ ਸੀਆਰਪੀਐਫਦੀ ਸਹਾਇਤਾ ਲਈ ਹੈ । ਪ੍ਰਸ਼ਾਸਨ ਵੱਲੋਂ ਸੀਆਰਪੀਐਫ ਦੇ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਜਲੰਧਰ ਵਿੱਚ ਲੋਕਲ ਸੀਆਰਪੀਐੱਫ ਦੀਆਂ ਛੇ ਕੰਪਨੀਆਂ ਅਲੱਗ ਅਲੱਗ ਥਾਵਾਂ ਤੇ ਤੈਨਾਤ ਕੀਤੀਆਂ ਗਈਆਂ ਨੇ । ਜਲੰਧਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਕੰਪਨੀਆਂ ਜਲੰਧਰ ਦੇ ਉਨ੍ਹਾਂ ਇਲਾਕਿਆਂ ਵਿੱਚ ਤੈਨਾਤ ਰਹਿਣਗੀਆਂ ਜਿੱਥੇ ਲੋਕਾਂ ਦੀ ਭੀੜ ਜ਼ਿਆਦਾ ਦੇਖਣ ਨੂੰ ਮਿਲਦੀ ਹੈ । ਇਹ ਕੰਪਨੀਆਂ ਖਾਸਕਰ ਜਲੰਧਰ ਦੇਮਾਡਲ ਟਾਊਨ ਸਬਜੀ ਮੰਡੀ ਦਵਾਈਆਂ ਦੀ ਮਾਰਕੀਟ ਜਿਸਨੂੰ ਦਿਲਕੁਸ਼ਾ ਮਾਰਕੀਟ ਕਿਹਾ ਜਾਂਦਾ ਹੈ ਉਸ ਮਾਰਕੀਟ ਵਿੱਚ ਅਤੇ ਜਲੰਧਰ ਦੇ ਕੁਝ ਹੋਰ ਇਲਾਕਿਆਂਵਿੱਚ ਤੈਨਾਤ ਰਹਿਣਗੀਆਂ । ਉਨ੍ਹਾਂ ਨੇ ਦੱਸਿਆ ਕਿ ਜਲੰਧਰ ਵਿੱਚ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਕਾਰਵਾਈ ਕਰਦੇ ਹੋਏ ਕਈ ਮਾਮਲੇ ਦਰਜ਼ ਕੀਤੇਗਏ ਨੇ ਅਤੇ ਇਸ ਤੋਂ ਇਲਾਵਾ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ ।