Haryana
CTU ਦੀਆਂ ਅੱਜ ਤੋਂ ਲੰਬੇ ਰੂਟ ਵਾਲੀਆਂ ਬੱਸਾਂ ਦੀ ਹੋਈ ਸ਼ੁਰੂਆਤ

ਚੰਡੀਗੜ੍ਹ, ਬਲਜੀਤ ਮਰਵਾਹਾ, 10 ਜੂਨ : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU) ਵੱਲੋਂ ਅੱਜ ਤੋਂ ਲੰਬੇ ਰੂਟ ਵਾਲੀਆਂ ਬੱਸਾਂ ਦੀ ਸ਼ੁਰੂਆਤ ਕੀਤੀ ਗਈ ਹੈ | ਦੱਸ ਦਈਏ ਕਿ ਪਹਿਲੇ ਪੜਾਅ ਵਿੱਚ ਲੋਂਗ ਰੂਟ ਦੀਆਂ ਬੱਸਾਂ ਵੱਖ-ਵੱਖ 16 ਸੜਕਾਂ ‘ਤੇ ਚਲਾਈਆਂ ਜਾਣਗੀਆਂ | ਇਹਨਾਂ ਵਿੱਚੋਂ 9 ਰੂਟ ਪੰਜਾਬ ਤੇ ਹਰਿਆਣਾ ਨੂੰ 50 ਫੀਸਦੀ ਸਵਾਰੀਆਂ ਨਾਲ ਹੀ ਚਲਾਈਆਂ ਜਾਣਗੀਆਂ | ਜਾਣਕਾਰੀ ਦੇ ਅਨੁਸਾਰ ਰਾਤ ਨੂੰ ਇਹ ਬੱਸਾਂ ਬੰਦ ਰਹਿਣ ਗਿਆਂ | ਇਹ ਸਾਰੀਆਂ ਬੱਸਾਂ ਸੈਕਟਰ 43 ਵਿੱਚ ਸਥਿਤ ਅੰਤਰ ਰਾਜ ਬੱਸ ਅੱਡੇ ਤੋਂ ਚੱਲਣਗੀਆਂ | ਬੱਸਾਂ ਲਈ ਟਿਕਟਾਂ ਆਨ ਲਾਈਨ ਅਤੇ ਬੱਸ ਅੱਡੇ ਦੇ ਵਿਸ਼ੇਸ਼ ਕਾਉਂਟਰ ਤੋਂ ਲਈਆਂ ਜਾ ਸਕਦੀਆਂ ਹਨ | ਪੰਜਾਬ ਤੇ ਹਰਿਆਣਾ ਨੂੰ ਜਾਣ ਵਾਲੇ ਰੂਟ ਇਸ ਪ੍ਰਕਾਰ ਹਨ –
ਚੰਡੀਗੜ੍ਹ ਤੋਂ ਪੰਜਾਬ ਦੇ ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ, ਪਟਿਆਲਾ, ਨੰਗਲ ਵਾਇਆ ਨੂਰਪੂਰ ਬੇਦੀ, ਲੁਧਿਆਣਾ, ਦੀਨਾਨਗਰ, ਬਠਿੰਡਾ ਜਾਣਗੀਆਂ ਤੇ ਵਾਪਿਸ ਵੀ ਆਉਣਗੀਆਂ ਅਤੇ ਹਰਿਆਣਾ ਵਿੱਚ ਚੰਡੀਗੜ੍ਹ ਤੋਂ ਪਾਨੀਪਤ, ਰੋਹਤਕ, ਯਮੁਨਾਨਗਰ, ਜੀਂਦ, ਹਿਸਾਰ, ਸਿਰਸਾ ਤੇ ਹਾਂਸੀ ਲਈ ਜਾਣਗੀਆਂ ਅਤੇ ਉੱਥੋਂ ਵਾਪਿਸ ਵੀ ਆਉਣਗੀਆਂ |