Uncategorized
ਕੋਰੋਨਾ ਕਰਕੇ ਲੱਗੇ ਕਰਫ਼ਿਊ ਵਿੱਚ ਜਿੱਥੇ ਆਮ ਲੋਕ ਆਪਣੇ ਘਰਾਂ ਦੇ ਅੰਦਰ ਬੰਦ ਨੇ ਉੱਥੇ ਅੱਜ ਮਾਨਸਾ ਤੋਂ ਬਰਾਤ ਲੈ ਕੇ ਇੱਕ ਲਾੜਾ ਜਲੰਧਰ ਪੁੱਜਿਆ

2 ਅਪ੍ਰੈਲ : ਇਕ ਪਾਸੇ ਜਿੱਥੇ ਪੂਰੇ ਦੇਸ਼ ਵਿੱਚ ਲੋਕ ਡਾਊਨ ਹੈ ਅਤੇ ਪੰਜਾਬ ਵਿੱਚ ਤਾਂ ਕਰਫਿਊ ਵੀ ਲੱਗਿਆ ਹੋਇਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਾਰੇ ਹੋਟਲ ਅਤੇ ਮੈਰਿਜਪੈਲੇਸ ਵੀ ਬੰਦ ਕੀਤੇ ਗਏ ਹਨ, ਇਹੀ ਨਹੀਂ ਪੰਜਾਬ ਵਿੱਚ ਹੋਣ ਵਾਲੇ ਤਕਰੀਬਨ ਸਾਰੇ ਵਿਆਹ ਮੁਲਤਵੀ ਕੀਤੇ ਗਏ ਨੇ । ਉਸ ਮਾਹੌਲ ਵਿੱਚ ਮਾਨਸਾ ਤੋਂ ਰਮਨਦੀਪਸਿੰਘ ਜਦੋਂ ਆਪਣੀ ਬਰਾਤ ਲੈ ਕੇ ਜਲੰਧਰ ਪੁੱਜਿਆ ਤਾਂ ਹਰ ਕਿਸੇ ਦੀ ਨਜ਼ਰ ਇਸ ਵਿਆਹ ਦੇ ਉੱਤੇ ਟਿਕ ਗਈ ਤੇ ਮਾਨਸਾ ਦੇ ਰਹਿਣ ਵਾਲੇ ਰਮਨਦੀਪ ਸਿੰਘ ਦਾਵਿਆਹ ਅੱਜ ਜਲੰਧਰ ਦੇ ਸੰਗਤ ਸਿੰਘ ਨਗਰ ਵਿਖੇ ਇੱਕ ਗੁਰਦੁਆਰਾ ਸਾਹਿਬ ਵਿੱਚ ਮਕਸੂਦਾਂ ਦੀ ਰਹਿਣ ਵਾਲੀ ਨੇਹਾ ਮਹਾਜਨ ਨਾਲ ਹੋਇਆ। ਇਸ ਵਿਆਹ ਨੂੰਸਰਕਾਰ ਦੇ ਨਿਯਮਾਂ ਅਨੁਸਾਰ ਹੀ ਕੀਤਾ ਗਿਆ ਜਿਸ ਵਿੱਚ ਬਾਰਾਤ ਵੱਲੋਂ ਦੁਲਹੇ ਦੀ ਮਾਂ, ਉਸ ਦਾ ਮਾਮਾ ਅਤੇ ਦੋ ਭਰਾ ਸ਼ਾਮਿਲ ਹੋਏ ਜਦਕਿ ਲੜਕੀ ਵੱਲੋਂ ਲੜਕੀ ਦੇਮਾਤਾ ਪਿਤਾ ਅਤੇ ਭੈਣਾਂ ਸ਼ਾਮਿਲ ਹੋਈਆ।ਇਸ ਮੌਕੇ ਮਾਨਸਾ ਤੋਂ ਆਏਰਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਵਿਆਹ ਦੀ ਤਰੀਕ ਪਹਿਲੇ ਤੋਂ ਹੀ ਨਿਸ਼ਚਿਤ ਸੀ ਜਿਸ ਨੂੰ ਉਨ੍ਹਾਂ ਨੇ ਮੁਲਤਵੀ ਕਰਨ ਦੀ ਬਜਾਏ ਪ੍ਰਸ਼ਾਸਨ ਵੱਲੋਂ ਸਾਰੀਆਂਹਦਾਇਤਾਂ ਦਾ ਪਾਲਨ ਕਰਦੇ ਹੋਏ ਪ੍ਰਸ਼ਾਸਨ ਕੋਲੋਂ ਪਰਮਿਸ਼ਨ ਲੈ ਕੇ ਕੀਤਾ ਹੈ। ਉਹਨੇ ਕਿਹਾ ਕਿ ਦੋਨਾਂ ਪੱਖਾਂ ਵੱਲੋਂ ਪੰਜ ਪੰਜ ਮੈਂਬਰ ਆਏ ਨੇ ਜਿਨ੍ਹਾਂ ਦੀ ਹਾਜ਼ਰੀ ਵਿੱਚਇਹ ਵਿਆਹ ਹੋ ਰਿਹਾ ਹੈ।