Corona Virus
ਚੰਡੀਗੜ੍ਹ ਵਿੱਚ 3 ਮਈ ਤੋਂ ਕਰਫ਼ਿਊ ਖ਼ਤਮ, ਲਾਕਡਾਊਨ ਰਹੇਗਾ ਜਾਰੀ
ਚੰਡੀਗੜ੍ਹ, 02 ਮਈ : ਚੰਡੀਗੜ੍ਹ ਦੇ ਲਈ ਰਾਹਤ ਦੀ ਖ਼ਬਰ ਸਾਹਮਣੇ ਇਹ ਆਈ ਹੈ ਕਿ ਕਰਫ਼ਿਊ 3 ਮਈ ਤੋਂ ਖ਼ਤਮ ਹੋ ਜਾਵੇਗਾ ਪਰ ਕਰਫ਼ਿਊ ਜਾਰੀ ਰਹੇਗਾ।
ਕਰਫ਼ਿਊ ਖ਼ਤਮ ਹੋਣ ਉਪਰੰਤ ਕਈਆਂ ਚੀਜ਼ਾਂ ‘ਤੇ ਹਾਲੇ ਵੀ ਸਖ਼ਤਾਈ ਵਰਤੀ ਜਾਵੇਗੀ ਜਦਕਿ ਕਈਆਂ ਚੀਜ਼ਾਂ ‘ਤੇ ਛੋਟ ਦਿੱਤੀ ਜਾਵੇਗੀ। ਜਿਵੇਂ ਕਿ ਦੁਕਾਨਾਂ ਖੁਲਣਗੀਆਂ ਪਰ ਸਵੇਰੇ 7 ਵਜੇ ਤੋਂ ਰਾਤ 7 ਵਜੇ ਤੱਕ। ਸਵੇਰ 7 ਵਜੇ ਤੋਂ ਲੈ ਕੇ ਰਾਤ 7 ਵਜੇ ਤੱਕ ਵਾਹਨ ਵੀ ਚੱਲਣਗੇ। ਸ਼ਹਿਰ ਦੇ ਵਿੱਚ ਦੁਕਾਨਾਂ ਅਤੇ ਗੱਡੀਆਂ ਨੂੰ odd-even ਨੰਬਰ ਦੇ ਹਿਸਾਬ ਨਾਲ ਚਲਾਇਆ ਜਾਵੇਗਾ। ਇਸਤੋਂ ਇਲਾਵਾ ਸੈਕਟਰਾਂ ਦੇ ਵਿੱਚ ਇੰਟਰਨਲ ਮਾਰਕੀਟ ਹੀ ਖੁਲਣਗੀਆਂ, ਪਰ ਮੱਧ, ਹਿਮਾਲਿਆ ਮਾਰਗ, ਸੈਕਟਰ 17 ਬੰਦ ਹੀ ਰਹਿਣਗੇ।
ਦੱਸ ਦਈਏ ਸਿਰਫ ਕੰਟਨਮੈਂਟ ਜ਼ੋਨ ਵਿੱਚ ਪਾਬੰਦੀ ਜਾਰੀ ਰਹੇਗੀ। ਇਸਦੇ ਇਲਾਵਾ ਸੋਮਵਾਰ ਤੋਂ ਸ਼ਰਾਬ ਦੇ ਠੇਕੇ ਵੀ ਖੁਲ੍ਹ ਜਾਣਗੇ।
ਦੱਸਣਯੋਗ ਹੈ ਕਿ ਜਿਵੇਂ ਲਾਕਡਾਊਨ ਜਾਰੀ ਰਹੇਗਾ ਤਾਂ ਕਰਕੇ ਸਕੂਲ, ਕਾਲਜ ਅਤੇ ਯੂਨੀਵਰਸਿਟੀਸ ਬੰਦ ਹੀ ਰਹਿਣਗੀਆਂ। ਇਸਦੇ ਇਲਾਵਾ ਸਰਕਾਰੀ ਸੈਂਟਰ, ਸਰਕਾਰੀ ਦਫਤਰ ਖੁਲ੍ਹੇ ਰਹਿਣਗੇ।
ਹਸਪਤਾਲ, ਡਿਸਪੈਂਸਰੀ ਖੁਲ੍ਹੀਆਂ ਰਹਿਣਗੀਆਂ ਪਰ ਆਨਲਾਈਨ ਖਾਣੇ ਦੀ ਡਿਲੀਵਰੀ ਬੰਦ ਹੀ ਰਹੇਗੀ।