National
ਚੱਕਰਵਾਤੀ ਤੂਫਾਨ ਮਿਚੌਂਗ ਤੇਜ਼ੀ ਨਾਲ ਰਿਹਾ ਅੱਗੇ ਵੱਧ
ਨਵੀਂ ਦਿੱਲੀ 5 ਦਸੰਬਰ 2023: ਪੱਛਮੀ ਬੰਗਾਲ ਦੀ ਖਾੜੀ ‘ਤੇ ਬਣਿਆ ਚੱਕਰਵਾਤੀ ਤੂਫਾਨ ‘ਮਿਚੌਂਗ’ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।ਇਸ ਨੂੰ ਹੀ ਦੇਖਦੇ ਹੋਏ ਰੇਲਵੇ ਦੇ ਵੱਲੋਂ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ | ਤੇ ਅਲਰਟ ਜਾਰੀ ਕੀਤਾ ਗਿਆ ਹੈ|
ਰੇਲਵੇ ਨੇ 144 ਟਰੇਨਾਂ ਰੱਦ ਕੀਤੀਆਂ
ਭਾਰਤ ਮੌਸਮ ਵਿਭਾਗ (MID) ਨੇ ਕਿਹਾ ਕਿ ਤੂਫਾਨ ਬੰਗਾਲ ਦੀ ਖਾੜੀ ਦੇ ਦੱਖਣ-ਪੱਛਮੀ ਹਿੱਸੇ ‘ਚ ਉੱਤਰ-ਪੱਛਮੀ ਦਿਸ਼ਾ ਵੱਲ ਵਧ ਰਿਹਾ ਹੈ। ਵਿਭਾਗ ਦੇ ਅਨੁਸਾਰ, ਚੱਕਰਵਾਤ ਦੇ ਉੱਤਰੀ ਤਾਮਿਲਨਾਡੂ ਅਤੇ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟਾਂ ‘ਤੇ ਪਹੁੰਚਣ ਤੋਂ ਬਾਅਦ ਮੁੜ ਮੁੜ ਕੇ ਉੱਤਰ ਵੱਲ ਵਧਣ ਦੀ ਸੰਭਾਵਨਾ ਹੈ। ਇਹ 5 ਦਸੰਬਰ ਨੂੰ ਇੱਕ ਗੰਭੀਰ ਚੱਕਰਵਾਤੀ ਤੂਫ਼ਾਨ ਦੇ ਰੂਪ ਵਿੱਚ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਚੱਕਰਵਾਤ ਦੇ ਮੱਦੇਨਜ਼ਰ ਦੱਖਣੀ ਮੱਧ ਰੇਲਵੇ ਨੇ 144 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ।