National
ਚੈੱਕ ਗਣਰਾਜ ਦੀ ਕ੍ਰਿਸਟੀਨਾ ਪਿਜ਼ਕੋਵਾ ਬਣੀ ਮਿਸ ਵਰਲਡ
ਮਿਸ ਵਰਲਡ 2024 : ਦੁਨੀਆ ਨੇ ਆਪਣੀ ਅਗਲੀ ਮਿਸ ਵਰਲਡ ਲੱਭ ਲਈ ਹੈ। ਚੈੱਕ ਗਣਰਾਜ ਦੀ ਕ੍ਰਿਸਟੀਨਾ ਪਿਜ਼ਕੋਵਾ ਨੇ ਜਿੱਤ ਦਾ ਤਾਜ ਆਪਣੇ ਸਿਰ ਸਜਾਇਆ ਹੈ। ਲੇਬਨਾਨ ਦੀ ਯਾਸਮੀਨਾ ਪਹਿਲੀ ਰਨਰ-ਅੱਪ ਰਹੀ ਹੈ।
28 ਸਾਲਾਂ ਬਾਅਦ ਭਾਰਤ ਦੇ ਮੁੰਬਈ ਸ਼ਹਿਰ ਵਿੱਚ ਮਿਸ ਵਰਲਡ 2024 ਦਾ ਆਯੋਜਨ ਕੀਤਾ ਗਿਆ ਸੀ । ਚੈੱਕ ਗਣਰਾਜ ਦੀ ਕ੍ਰਿਸਟੀਨਾ ਪਿਜ਼ਕੋਵਾ ਨੇ 71ਵੀਂ ਮਿਸ ਵਰਲਡ 2024 ਦਾ ਤਾਜ ਜਿੱਤ ਲਿਆ ਹੈ। ਇਸ ਦੇ ਨਾਲ ਲੇਬਨਾਨ ਦੀ ਯਾਸਮੀਨ ਜੇਤੂਨ ਪਹਿਲੀ ਰਨਰ ਅੱਪ ਰਹੀ। ਭਾਰਤ ਟਾਪ 4 ਦੀ ਦੌੜ ਤੋਂ ਬਾਹਰ ਹੋ ਗਿਆ। ਸਿਨੀ ਸ਼ੈਟੀ ਭਾਰਤ ਦੀ ਨੁਮਾਇੰਦਗੀ ਕਰਨ ਆਏ ਸਨ।ਮਿਸ ਵਰਲਡ 2024 ਦਾ ਗ੍ਰੈਂਡ ਫਿਨਾਲੇ 9 ਮਾਰਚ 2024 ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਆਯੋਜਿਤ ਕੀਤਾ ਗਿਆ ਸੀ।
ਕ੍ਰਿਸਟੀਨਾ ਪਿਜ਼ਕੋਵਾ ਕੌਣ ਹੈ ?ਕ੍ਰਿਸਟੀਨਾ ਪਿਜ਼ਕੋਵਾ ਕਾਨੂੰਨ ਅਤੇ ਵਪਾਰ ਪ੍ਰਸ਼ਾਸਨ ਦੀ ਪੜ੍ਹਾਈ ਕਰ ਰਹੀ ਹੈ ਅਤੇ ਪੜ੍ਹਾਈ ਦੇ ਨਾਲ -ਨਾਲ ਹੀ ਮਾਡਲਿੰਗ ਵੀ ਕਰਦੀ ਹੈ। ਉਸ ਦੀ ਆਪਣੀ ਫਾਊਂਡੇਸ਼ਨ ਹੈ, ਜਿਸਦਾ ਨਾਂ ਕ੍ਰਿਸਟੀਨਾ ਪਿਜ਼ਕੋਵਾ ਫਾਊਂਡੇਸ਼ਨ ਹੈ। ਤਨਜ਼ਾਨੀਆ ਵਿੱਚ, ਕ੍ਰਿਸਟੀਨਾ ਨੇ ਗਰੀਬ ਬੱਚਿਆਂ ਲਈ ਇੱਕ ਅੰਗਰੇਜ਼ੀ ਸਕੂਲ ਵੀ ਖੋਲ੍ਹਿਆ ਹੈ ‘ਤੇ ਜਿਸ ਦਾ ਉਸਨੂੰ ਮਾਣ ਹੈ। ਮਿਸ ਵਰਲਡ ਆਰਗੇਨਾਈਜ਼ੇਸ਼ਨ ਮੁਤਾਬਕ ਕ੍ਰਿਸਟੀਨਾ ਇੱਥੇ ਵਲੰਟੀਅਰ ਕਰਦੀ ਹੈ।
ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕਰਨ ਜੌਹਰ ਨੇ ਇਸ ਈਵੈਂਟ ਨੂੰ ਹੋਸਟ ਕੀਤਾ ਅਤੇ 2013 ‘ਚ ਮਿਸ ਵਰਲਡ ਦਾ ਖ਼ਿਤਾਬ ਜਿੱਤਣ ਵਾਲੀ ਮੇਗਨ ਯੰਗ ਨੇ ਉਨ੍ਹਾਂ ਦਾ ਸਾਥ ਦਿੱਤਾ। ਨੇਹਾ ਕੱਕੜ, ਉਸਦੇ ਭਰਾ ਟੋਨੀ ਕੱਕੜ ਅਤੇ ਸ਼ਾਨ ਵਰਗੇ ਮਸ਼ਹੂਰ ਗਾਇਕਾਂ ਨੇ ਪਰਫਾਰਮ ਕੀਤਾ। ਦੱਸ ਦਈਏ ਕਿ ਅਜਿਹਾ 28 ਸਾਲ ਬਾਅਦ ਹੋਇਆ ਹੈ ਜਦੋਂ ਭਾਰਤ ਵਿਚ ਮਿਸ ਵਰਲਡ ਦਾ ਆਯੋਜਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਾਲ 1996 ਵਿਚ ਭਾਰਤ ਵਿੱਚ 46ਵਾਂ ਸੰਸਕਰਨ ਆਯੋਜਿਤ ਕੀਤਾ ਗਿਆ ਸੀ। ਜਿੱਥੇ ਇਸ ਵਾਰ ਇਵੈਂਟ ਮੁੰਬਈ ਸ਼ਹਿਰ ‘ਚ ਆਯੋਜਿਤ ਕੀਤਾ ਗਿਆ ਸੀ, ਉਥੇ ਹੀ 28 ਸਾਲ ਪਹਿਲਾਂ ਇਹ ਈਵੈਂਟ ਬੈਂਗਲੁਰੂ ‘ਚ ਆਯੋਜਿਤ ਕੀਤਾ ਗਿਆ ਸੀ।