Connect with us

Punjab

ਦਾਣਾ ਮੰਡੀਆਂ ਚ ਝੋਨਾ ਚੋਰੀ ਕਰਦੇ ਚੋਰ ਲੇਬਰ ਅਤੇ ਆਡ਼੍ਹਤੀਆਂ ਨੂੰ ਦੇਖ ਕੇ ਹੋਏ ਰਫੁ ਚੱਕਰ | ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ |

Published

on

ਇਹਨਾਂ ਦਿਨਾਂ ਚ ਝੋਨੇ ਦੀ ਖਰੀਦ ਚਲ ਰਹੀ ਹੈ ਅਤੇ ਕਾਹਨੂੰਵਾਨ ਇਲਾਕੇ ਚ ਦਾਣਾ ਮੰਡੀਆਂ ਵਿਚ ਪਿਛਲੇ ਲੰਮੇ ਸਮੇਂ ਤੋਂ  ਤੋਲੀ ਹੋਈ ਜਿਣਸ ਦੀ ਚੋਰੀ ਹੁੰਦੀ ਆਈ ਹੈ।ਇਸੇ ਤਰ੍ਹਾਂ ਹੀ ਇਕ ਚੋਰ ਗਿਰੋਹ ਵੱਲੋਂ ਮਾਰਕੀਟ ਕਮੇਟੀ ਕਾਨੂੰਨ ਅਧੀਨ ਪੈਂਦੇ ਖਰੀਦ ਕੇਂਦਰ ਕੋਟ ਧੰਦਲ ਦੀ ਇਕ ਮੰਡੀ ਵਿੱਚ ਵੀਰਵਾਰ ਸਵੇਰੇ 3 ਵਜੇ ਦੇ ਕਰੀਬ 25 ਬੋਰੀਆਂ ਝੋਨੇ ਦੇ ਚੋਰੀ ਕਰ ਲਏ ਹਨ ।ਉਥੇ ਹੀ ਦੇਰ ਰਾਤ ਇਹ ਚੋਰ ਰੰਗੇ ਹੱਥੀਂ ਜਦ ਕਾਬੂ ਚੜੇ ਤਾ ਆੜਤੀਆ ਨੂੰ ਦੇਖ ਆਪਣੇ ਮੋਟਰਸਾਈਕਲ ਛੱਡ ਫਰਾਰ ਹੋ ਗਏ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | 

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਡ਼੍ਹਤੀ ਬਲਜਿੰਦਰ ਸਿੰਘ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਕੋਟ ਧੰਦਲ ਵਿਚ ਆੜ੍ਹਤ ਕਰ ਰਹੇ ਹਨ ਅਤੇ ਹਰੇਕ ਸੀਜ਼ਨ ਵਿਚ ਉਨ੍ਹਾਂ ਦੀ ਜਿਣਸ ਚੋਰੀ ਹੁੰਦੀ ਸੀ। ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਨੂੰ ਸਵੇਰ 3 ਵਜੇ ਦੇ ਕਰੀਬ ਇਕ ਚੋਰਾਂ ਦਾ ਗਰੋਹ ਮੋਟਰਸਾਈਕਲਾਂ ਉੱਪਰ ਝੋਨੇ ਦੇ ਤੋੜਿਆਂ ਦੀ ਬਲਜਿੰਦਰ ਸਿੰਘ ਦੀ ਮੰਡੀ ਚੋਂ ਚੋਰੀ ਕਰ ਰਿਹਾ ਸੀ। ਇਸ ਦੌਰਾਨ ਆਡ਼੍ਹਤ ਵਾਲਿਆ ਦੀ ਲੇਬਰ ਅਤੇ ਇਕ ਸ਼ੈਲਰ ਦੀ ਲੇਬਰ ਨੇ ਇਨ੍ਹਾਂ ਚੋਰਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ 25 ਤੋੜਿਆਂ ਚੋ 9 ਤੋੜੇ ਵੀ ਘਟਨਾ ਸਥਾਨ ਤੇ ਛੱਡ ਗਏ ਹਨ। ਉਹਨਾਂ ਨੇ ਦੱਸਿਆ ਕਿ ਚੋਰਾਂ ਦੀ ਮੌਕੇ ਤੇ ਵੀਡਿਓ ਵੀ ਬਣਾਈ ਹੈ ਜੋ ਉਹਨਾਂ ਵਲੋਂ ਪੁਲੀਸ ਅਤੇ ਮੀਡਿਆ ਨੂੰ ਸੌਂਪ ਦਿੱਤੀ ਹੈ।ਇਸ ਦੌਰਾਨ ਜਦੋਂ ਆਡ਼੍ਹਤੀ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ  ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਪਰ ਪੁਲਸ ਦੇ ਪਹੁੰਚਣ ਤੱਕ ਚੋਰ ਘਟਨਾ ਸਥਾਨ ਤੋਂ ਫਰਾਰ ਹੋ ਗਏ ਅਤੇ ਆਪਣੇ ਦੋ ਮੋਟਰਸਾਈਕਲ ਉੱਥੇ ਛੱਡ ਗਏ। ਇਸ ਉਪਰੰਤ ਪਹੁੰਚੀ ਹੋਈ ਪੁਲਸ ਪਾਰਟੀ ਨੇ ਦੋਨੋਂ ਮੋਟਰਸਾਈਕਲ ਆਪਣੇ ਕਬਜ਼ੇ ਵਿੱਚ ਲੈ ਲਏ ਅਤੇ ਆਡ਼੍ਹਤੀਆਂ ਦੇ ਵੱਲੋਂ  ਕੀਤੀ ਸ਼ਿਕਾਇਤ ਤੇ ਬਿਆਨ ਵੀ ਦਰਜ ਕੀਤੇ ਹਨ।

ਇਸ ਸੰਬੰਧੀ ਗੱਲਬਾਤ ਕਰਦੇ ਹੋਏ ਆੜ੍ਹਤੀਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਵਿੱਚ ਵੀ ਇਹ ਚੋਰੀ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਚੋਰ ਗਰੋਹ ਦੀ ਪਛਾਣ ਕਰ ਕੇ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾਵੇ। ਬਲਜਿੰਦਰ ਸਿੰਘ ਜਸਵੰਤ ਸਿੰਘ ( ਆਡ਼੍ਹਤੀ ) ਇਸ ਸਬੰਧੀ ਥਾਣਾ ਮੁਖੀ ਸੁੱਖਜੀਤ ਸਿੰਘ ਰਿਆਡ਼ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪੁਲਸ ਵਲੋਂ ਤੋਂ ਮੋਟਰਸਾਈਕਲ  ਕਬਜ਼ੇ ਵਿੱਚ ਲੈ ਲਏ ਗਏ ਹਨ ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਉਨ੍ਹਾਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਜਲਦੀ ਹੀ ਮੁਜਰਮਾਂ ਨੂੰ ਕਾਬੂ ਕਰ ਲਿਆ ਜਾਵੇਗਾ।