Uncategorized
ਨੌਵੀਂ ਵਿੱਚ ਪੜ੍ਹਦੀ ਨੇ 9 ਮਹੀਨੇ ਬਾਅਦ ਜੰਮੀ ਧੀ
ਬਾਲਿਗ ਹੋਣ ਤੇ ਵਿਆਹ ਕਰਾਉਣ ਦਾ ਲਾਰਾ ਲਾ ਕੇ ਕਰਦਾ ਰਿਹਾ ਬਲਾਤਕਾਰ,ਨੌਵੀਂ ਵਿੱਚ ਪੜ੍ਹਦੀ ਨੇ 9 ਮਹੀਨੇ ਬਾਅਦ ਜੰਮੀ ਧੀ

ਨਾਬਾਲਿਗ ਤੇ ਕੁਵਾਰੀ ਕੁੜੀ ਬਣੀ ਮਾਂ
ਇੱਕ ਨੌਜਵਾਨ ਤੇ ਬਲਾਤਕਾਰ ਦਾ ਪਰਚਾ ਦਰਜ
ਬਲਾਤਕਾਰ ਤੇ ਪੋਕਸੋ ਐਕਟ ਅਧੀਨ ਹੋਈ ਐੱਫ ਆਈ ਆਰ
ਬਾਲਿਗ ਹੋਣ ਤੇ ਵਿਆਹ ਕਰਾਉਣ ਦਾ ਲਾਰਾ ਲਾ ਕੇ ਕਰਦਾ ਰਿਹਾ ਬਲਾਤਕਾਰ
ਮੋਹਾਲੀ,8 ਸਤੰਬਰ:(ਬਲਜੀਤ ਮਰਵਾਹਾ),ਖ਼ਬਰ ਐੱਸ ਏ ਐੱਸ ਨਗਰ ਮੋਹਾਲੀ ਦੀ ਜਿੱਥੇ ਨਾਬਾਲਿਗ ਤੇ ਕੁਵਾਰੀ ਕੁੜੀ ਵੱਲੋਂ ਇੱਕ ਧੀ ਨੂੰ ਜਨਮ ਦਿੱਤਾ ਗਿਆ ਹੈ। 7 ਸਤੰਬਰ ਨੂੰ ਇਸ ਕੁੜੀ ਨੇ ਸਰਕਾਰੀ ਜ਼ਿਲ੍ਹਾ ਹਸਪਤਾਲ ਐੱਸ ਏ ਐੱਸ ਨਗਰ ਮੋਹਾਲੀ ਵਿਖੇ ਧੀ ਨੂੰ ਸਵੇਰ ਵੇਲੇ ਜਨਮ ਦਿੱਤਾ। ਕਿਹਾ ਜਾ ਰਿਹਾ ਹੈ ਕਿ ਉਕਤ ਕੁੜੀ ਪ੍ਰਵਾਸੀ ਹੈ ਅਤੇ ਮੋਹਾਲੀ ਜ਼ਿਲੇ ਦੇ ਪਿੰਡ ਮਟੌਰ ਵਿਖੇ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਉਹ 9ਵੀਂ ਜਮਾਤ ਵਿੱਚ ਪੜ੍ਹਦੀ ਹੈ,ਜਦੋਂ ਇਸ ਕੁੜੀ ਦੇ ਪਰਿਵਾਰ ਵਾਲੇ ਕੁੜੀ ਨੂੰ ਡਿਲਿਵਰੀ ਲਈ ਹਸਪਤਾਲ ਲੈ ਕੇ ਆਏ ਤਾਂ ਇਸਦੀ ਸੂਚਨਾ ਹਸਪਤਾਲ ਵੱਲੋਂ ਪੁਲਿਸ ਨੂੰ ਦਿੱਤੀ ਗਈ। ਹਸਪਤਾਲ ਵੱਲੋਂ ਕੀਤੇ ਗਏ ਮੈਡੀਕਲ ਵਿੱਚ ਸਾਹਮਣੇ ਆਇਆ ਕਿ ਕੁੜੀ ਦੀ ਉਮਰ 18 ਸਾਲ ਤੋਂ ਘੱਟ ਹੈ।
ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਕੁੜੀ ਦੇ ਬਿਆਨ ਦਰਜ ਕਰਕੇ ਇੱਕ ਨੌਜਵਾਨ ਖਿਲਾਫ ਬਲਾਤਕਾਰ ਦਾ ਪਰਚਾ ਦਰਜ ਕਰ ਲਿਆ ਹੈ। ਇਸ ਕੇਸ ਵਿੱਚ ਨਾਮਜ਼ਦ ਨੌਜਵਾਨ ਦਾ ਨਾਮ ਸ਼ਮਸ਼ੇਰ ਦੱਸਿਆ ਜਾ ਰਿਹਾ ਹੈ। ਪੁਲਿਸ ਕਾਰਵਾਈ ਬਾਰੇ ਥਾਣਾ ਮਟੌਰ ਦੇ ਕਾਰਜਕਾਰੀ ਥਾਣਾ ਮੁੱਖੀ ਜੈਵੀਰ ਜਾਖੜ ਨੇ ਦੱਸਿਆ ਕਿ ਪੀੜਿਤ ਕੁੜੀ ਦੇ ਬਿਆਨ ਦਰਜ ਕਰਕੇ ਐੱਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਤੇ ਅਗਲੇਰੀ ਪੜਤਾਲ ਜਾਰੀ ਹੈ।
ਪੀੜਿਤਾਂ ਨੇ ਪੁਲਿਸ ਨੂੰ ਦੱਸਿਆ ਕਿ ਉਕਤ ਨੌਜਵਾਨ ਨੇ ਉਸ ਨੂੰ ਕਿਹਾ ਸੀ ਕਿ ਜਦੋਂ ਉਹ 18 ਸਾਲ ਦੀ ਹੋਵੇਗੀ ਉਦੋਂ ਉਸ ਨਾਲ ਵਿਆਹ ਕਰੇਗਾ। ਇਹ ਕਹਿਕੇ ਉਕਤ ਯੁਵਕ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ,ਜਿਸ ਕਰਕੇ ਉਹ ਗਰਭਵਤੀ ਹੋ ਗਈ ਤੇ ਹੁਣ ਇੱਕ ਬੱਚੀ ਨੂੰ ਜਨਮ ਦਿੱਤਾ ਹੈ।
Continue Reading