Punjab
ਡੀਸੀ ਦਫ਼ਤਰ ਦੀ ਮੁਲਾਜ਼ਮ ਤੇ ਏਐੱਸਆਈ ਸਣੇ 9 ਕੋਰੋਨਾ ਪਾਜ਼ਿਟਿਵ

ਫ਼ਤਹਿਗੜ੍ਹ ਸਾਹਿਬ, 23 ਜੁਲਾਈ (ਰਣਜੋਧ ਸਿੰਘ): ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧ ਰਿਹਾ ਹੈ। ਵੀਰਵਾਰ ਨੂੰ ਆਈ ਕੋਰੋਨਾ ਰਿਪੋਰਟ ‘ਚ ਡੀਸੀ ਦਫਤਰ ਦੀ ਮੂਲਾਜ਼ਮ ਤੇ ਏਐੱਸਆਈ ਸਮੇਤ 9 ਵਿਅਕਤੀ ਪਾਜ਼ਿਟਿਵ ਪਾਏ ਗਏ। ਜਿਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਐੱਨਕੇ ਅਗਰਵਾਲ ਨੇ ਦੱਸਿਆ ਕਿ ਉਕਤ ਵਿਅਕਤੀਆਂ ‘ਚ ਡਿਪਟੀ ਕਮਿਸ਼ਨਰ ਦਫਤਰ ਦੀ 25 ਸਾਲਾ ਮਹਿਲਾ ਮੁਲਾਜ਼ਮ, ਥਾਣਾ ਮੰਡੀ ਗੋਬਿੰਦਗੜ੍ਹ ਦਾ 30 ਸਾਲ ਦਾ ਏਐੱਸਆਈ,ਪੁਲਿਸ ਲਾਈਨ ਫ਼ਤਹਿਗੜ੍ਹ ਸਾਹਿਬ ਦਾ 52 ਸਾਲ ਦਾ ਮੁਲਾਜ਼ਮ,ਮੰਡੀ ਗੋਬਿੰਦਗੜ੍ਹ ਦਾ 28 ਸਾਲ ਦਾ ਨੌਜਵਾਨ, ਮੰਡੀ ਗੋਬਿੰਦਗੜ੍ਹ ਦੇ ਪ੍ਰੇਮ ਨਗਰ ਦਾ 40 ਸਾਲ ਦੀ ਔਰਤ, ਮੰਡੀ ਗੋਬਿੰਦਗੜ੍ਹ ਦੇ ਚੌੜਾ ਬਾਜ਼ਾਰ ਦਾ 36 ਸਾਲ ਦਾ ਨੌਜਵਾਨ, ਪਿੰਡ ਚੜ੍ਹੀ ਦੀ 32 ਸਾਲ ਦੀ ਔਰਤ,ਪਿੰਡ ਮੈਣ ਮਾਜਰੀ ਦਾ 29 ਸਾਲ ਦਾ ਨੌਜਵਾਨ ਅਤੇ ਪਿੰਡ ਝਾਮਪੁਰ ਦਾ 63 ਸਾਲ ਦਾ ਬਜ਼ੁਰਗ ਸ਼ਾਮਲ ਹੈ। ਵੁਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਵੱਖ ਵੱਖ ਹਸਪਤਾਲਾਂ ‘ਚ ਭੇਜ ਦਿੱਤਾ ਗਿਆ ਹੈ। ਉਕਤ ਵਿਅਕਤੀਆਂ ਸਮੇਤ ਜ਼ਿਲ੍ਹੇ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 253 ਹੋ ਗਈ ਹੈ।