Punjab
ਭੇਦਭਰੇ ਹਲਾਤਾਂ ‘ਚ ਖੂਹ ਚੋਂ ਮਿਲੀ ਲਾਸ਼, ਇਲਾਕੇ ‘ਚ ਫੈਲੀ ਸਨਸਨੀ
ਭੇਦਭਰੇ ਹਲਾਤਾਂ ‘ਚ ਖੂਹ ਚੋਂ ਮਿਲੀ ਇੱਕ ਵਿਅਕਤੀ ਲਾਸ਼, ਲਾਸ਼ ਮਿਲਣ ਨਾਲ ਇਲਾਕੇ ‘ਚ ਫੈਲੀ ਸਨਸਨੀ, ਪੁਲਿਸ ਨੇ ਮਾਮਲਾ ਦਰਜ ਕਰ ਕੀਤੀ ਜਾਂਚ ਸ਼ੁਰੂ

ਭੇਦਭਰੇ ਹਲਾਤਾਂ \’ਚ ਖੂਹ ਚੋਂ ਮਿਲੀ ਵਿਅਕਤੀ ਦੀ ਲਾਸ਼
ਲਾਸ਼ ਮਿਲਣ ਨਾਲ ਇਲਾਕੇ \’ਚ ਫੈਲੀ ਸਨਸਨੀ
ਪੁਲਿਸ ਨੇ ਮਾਮਲਾ ਦਰਜ ਕਰ ਕੀਤੀ ਜਾਂਚ ਸ਼ੁਰੂ
ਜਲੰਧਰ, 16 ਅਗਸਤ (ਪਰਮਜੀਤ ਰੰਗਪੁਰੀ): ਜਲੰਧਰ ਦੇ ਪਿੰਡ ਤੱਲਨ ਵਿਖੇ ਗੁਰਦੁਆਰਾ ਸਾਹੀਬ ਦੇ ਸੇਵਾਦਾਰ ਦੀ ਭੇਦਭਰੇ ਹਲਾਤਾਂ ਵਿੱਚ ਖੂਹ ਚੋਂ ਲਾਸ਼ ਮਿਲਣ ਨਾਲ ਇਲਾਕੇ \’ਚ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਸੇਵਾਦਾਰ ਬੀਤੇ ਦਿਨਾਂ ਤੋਂ ਲਾਪਤਾ ਸੀ। ਮ੍ਰਿਤਕ ਦੀ ਪਹਿਚਾਣ ਬੁੱਟਾ ਸਿੰਘ 55 ਸਾਲਾਂ ਯੂਪੀ ਨਿਵਾਸੀ ਵਜੋਂ ਹੋਈ ਹੈ। ਇਸਦੀ ਜਾਣਕਾਰੀ ਇਕ ਵਿਅਕਤੀ ਵਲੋਂ ਪੁਲਿਸ ਨੂੰ ਦਿੱਤੀ ਗਈ ਜਦੋ ਉਸ ਵਿਅਕਤੀ ਨੇ ਗੁਰਦੁਆਰਾ ਦੇ ਪਿੱਛੇ ਖੂਹ ਵਿੱਚ ਸੇਵਕ ਦੀ ਲਾਸ਼ ਤੈਰਦੀ ਵੇਖੀ ਤਾਂ ਤੁਰੰਤ ਉਸਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਜਿਸਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਖੂਹ ਚੋਂ ਬਾਹਰ ਕੱਢਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਵੱਲੋਂ ਓਥੇ ਲੱਗੇ ਸੀਸੀਟੀਵੀ ਕੈਮਰੇ ਨੂੰ ਕਬਜ਼ੇ ਵਿਚ ਲੈ ਕੇ ਤਫ਼ਤੀਸ਼ ਜਾਰੀ ਕਰ ਦਿੱਤੀ ਗਈ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਆਤਮਹੱਤਿਆ ਹੈ ਜਾਂ ਕ਼ਤਲ।
Continue Reading