Governance
ਨਸ਼ੇ ਦੀ ਭੇਂਟ ਚੜ੍ਹਿਆ ਇਕ ਹੋਰ ਨੌਜਵਾਨ, ਨਸ਼ੇ ਦੇ ਓਵਰਡੋਜ਼ ਕਾਰਨ ਨੋਜਵਾਨ ਦੀ ਮੌਤ

ਤਲਵੰਡੀ ਸਾਬੋ: 9 ਮਾਰਚ (ਮਨੀਸ਼ ਗਰਗ): ਪੰਜਾਬ ‘ਚ ਨਸ਼ੇ ਦੇ ਨਾਲ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਜਾਰੀ ਲਗਾਤਾਰ ਜਾਰੀ ਹੈ। ਅਜਿਹਾ ਇਕ ਮਾਮਲਾ ਤਲਵੌਡੀ ਸਾਬੋ ਤੋਂ ਸਾਹਮਣੇ ਆਇਆ ਹੈ। ਜਿਥੇ ਇਕ ਨੌਜਵਾਨ ਦੀ ਨਸ਼ੇ ਦੇ ਓਵਰਡੋਜ਼ ਕਾਰਨ ਮੌਤ ਹੋ ਗਈ । ਮ੍ਰਿਤਕ ਨੌਜਵਾਨ ਮਨਿੰਦਰ ਸਿੰਘ ਆਪਣੀ ਵਿਧਵਾ ਮਾਂ ਦਾ ਕਮਾਊ ਪੱਤਰ ਸੀ। ਜੋ ਕਿ ਕਾਫੀ ਸਮਾਂ ਪਹਿਲਾਂ ਨਸ਼ੇ ਦਾ ਆਦਿ ਹੋ ਚੁੱਕਾ ਸੀ

ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪੂਰੇ ਪਰਿਵਾਰ ਨੂੰ ਪਾਲ ਰਿਹਾ ਸੀ। ਇਸ ਬਾਰੇ ਮ੍ਰਿਤਕ ਦੀ ਮਾਂ ਨੇ ਰੌਂਦੇ ਹੋਏ ਦੱਸਿਆ ਕਿ ਉਸਨੇ ਆਪਣੇ ਪੁੱਤਰ ਨੂੰ ਵਧੇਰਾ ਰੋਕਿਆ ਪਰ ਸਾਡੇ ਪਿੰਡ ‘ਚ ਨਸ਼ੇ ਦਾ ਕਹਿਰ ਇੰਨਾ ਹੈ ਕਿ ਉਹ ਨਸ਼ਾ ਦੀ ਆਦਤ ਨੂੰ ਛੱਡ ਨਾ ਸਕਿਆ ਤੇ ਨਾ ਹੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਨਸ਼ੇ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ। ਉਨ੍ਹਾਂ ਪੰਜਾਬ ਸਰਕਾਰ ਤੇ ਵਰਦਿਆਂ ਹੋਇਆ ਕਿਹਾ ਕਿ ਪੰਜਾਬ ਸਰਕਾਰ ਜਲਦ ਕੋਈ ਐਕਸ਼ਨ ਲਵੇ ਤੇ ਤਲਵੰਡੀ ਸਾਬੋ ਤੋਂ ਤੁਰੰਤ ਨਸ਼ਾ ਖਤਮ ਕਰੇ ਤਾਂ ਜੋ ਹੋਰ ਮਾਵਾਂ ਦੇ ਪੁੱਤ ਇਸ ਨਸ਼ੇ ਦੇ ਦੈਂਤ ਤੋਂ ਬਚ ਸਕਣ ।