Uncategorized
ਪ੍ਰੈੱਸ ਕਲੱਬ ਦੇ ਅੰਦਰ ਪੱਤਰਕਾਰ ਤੇ ਕੀਤਾ ਗਿਆ ਜਾਨਲੇਵਾ ਹਮਲਾ ਘਟਨਾ ਸੀ ਸੀ ਟੀਵੀ ਕੈਮਰੇ ਵਿਚ ਹੋਈ ਕੈਦ
ਫਿਰੋਜ਼ਪੁਰ ਵਿੱਚ ਕਨੂੰਨ ਵਿਵਸਥਾ ਹੋਈ ਭੰਗ ਪੁਲਿਸ ਤੋਂ ਬੇਖੌਫ਼਼ ਹਮਲਾਵਰ ਲੋਕਾਂ ਤੇ ਕਰ ਰਹੇ ਹਨ ਜਾਨਲੇਵਾ ਹਮਲੇ, ਪ੍ਰੈੱਸ ਕਲੱਬ ਦੇ ਅੰਦਰ ਪੱਤਰਕਾਰ ਤੇ ਕੀਤਾ ਗਿਆ ਜਾਨਲੇਵਾ ਹਮਲਾ ਘਟਨਾ ਸੀ ਸੀ ਟੀਵੀ ਕੈਮਰੇ ਵਿਚ ਹੋਈ ਕੇਦ
ਫਿਰੋਜ਼ਪੁਰ \’ਚ ਪੱਤਰਕਾਰ \’ਤੇ ਜਾਨਲੇਵਾ ਹਮਲਾ
ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਪ੍ਰੈੱਸ ਕਲੱਬ ਅੰਦਰ ਦਾਖ਼ਿਲ ਹੋ ਕੇ ਕੀਤਾ ਗਿਆ ਹਮਲਾ
ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਜਲਦ ਕਾਰਵਾਈ ਦਾ ਦਾਅਵਾ
ਹਮਲੇ ਦੀ ਤਸਵੀਰਾਂ ਹੋਈਆਂ ਸੀਸੀਟੀਵੀ \’ਚ ਕੈਦ
ਪਹਿਲਾਂ ਵੀ ਹੋ ਚੁੱਕੇ ਨੇ ਪੱਤਰਕਾਰਾਂ \’ਤੇ ਅਜਿਹੇ ਹਮਲੇ
ਫਿਰੋਜ਼ਪੁਰ, 13 ਅਗਸਤ (ਪਰਮਜੀਤ ਪੰਮਾ) : ਜਿਲ੍ਹਾ ਫਿਰੋਜ਼ਪੁਰ ਵਿੱਚ ਜ਼ੁਰਮ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਬੇਸੱਕ ਪੁਲਿਸ ਸੁਰੱਖਿਆ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ। ਪਰ ਆਏ ਦਿਨ ਜਿਲ੍ਹੇ ਅੰਦਰ ਕਨੂੰਨ ਵਿਵਸਥਾ ਨੂੰ ਛਿੱਕੇ ਟੰਗ ਕੁੱਟਮਾਰ ਅਤੇ ਕਾਤਲਾਨਾ ਹਮਲਿਆਂ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਅਕਸਰ ਹੀ ਪੁਲਿਸ ਕਾਰਵਾਈ ਦੀ ਗੱਲ ਆਖ ਆਪਣਾ ਪੱਲਾ ਝਾੜ ਲੈਂਦੀ ਹੈ। ਜਿਸ ਨੂੰ ਦੇਖਦੇ ਹੋਏ ਪੁਲਿਸ ਤੋਂ ਬੇਖੌਫ਼ ਹਮਲਾਵਰ ਆਏ ਦਿਨ ਲੋਕਾਂ ਤੇ ਜਾਨਲੇਵਾ ਹਮਲੇ ਕਰ ਰਹੇ ਹਨ ਅਤੇ ਪੁਲਿਸ ਦੇ ਹੱਥ ਖਾਲੀ ਦੇ ਖਾਲੀ ਨਜ਼ਰ ਆ ਰਹੇ ਹਨ।
ਇਸੇ ਤਰ੍ਹਾਂ ਅੱਜ ਫਿਰੋਜ਼ਪੁਰ ਦੇ ਪ੍ਰੈੱਸ ਕਲੱਬ ਦੇ ਸਾਬਕਾ ਜਨਰਲ ਸੈਕਟਰੀ ਗੁਰਨਾਮ ਸਿੰਘ ਤੇ ਪ੍ਰੈੱਸ ਕਲੱਬ ਦੇ ਅੰਦਰ ਦਾਖਲ ਹੋਕੇ ਕੁੱਝ ਹਥਿਆਰਬੰਦ ਹਮਲਾਵਰਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਜਿਸ ਦੌਰਾਨ ਗੁਰਨਾਮ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਜਿਸਨੂੰ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹਮਲੇ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੂਜੇ ਪਾਸੇ ਜਦੋਂ ਪੁਲਿਸ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਫਿਰ ਤਫਤੀਸ਼ ਤੇ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪ੍ਰੈੱਸ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਵਿੱਚ ਕਨੂੰਨ ਵਿਵਸਥਾ ਬਦ ਤੋਂ ਬਤਰ ਹੁੰਦੀ ਜਾ ਰਹੀ ਹੈ। ਲੋਕ ਪੁਲਿਸ ਤੋਂ ਬੇਖੌਫ਼ ਹੋਕੇ ਮਾੜੀ ਮੋਟੀ ਗੱਲਬਾਤ ਨੂੰ ਲੈ ਕੇ ਵੀ ਲੋਕਾਂ ਤੇ ਜਾਨਲੇਵਾ ਹਮਲੇ ਕਰ ਰਹੇ ਹਨ। ਜੋ ਪ੍ਰੈੱਸ ਕਲੱਬ ਦੇ ਅੰਦਰ ਇੱਕ ਪੱਤਰਕਾਰ ਤੇ ਹਮਲਾ ਕੀਤਾ ਗਿਆ ਉਹ ਪੁਲਿਸ ਤੇ ਸਵਾਲੀਆ ਨਿਸ਼ਾਨ ਖੜੇ ਕਰ ਰਿਹਾ ਹੈ। ਉਨ੍ਹਾਂ ਕਿਹਾ ਅਗਰ ਪੰਜਾਬ ਵਿੱਚ ਪੱਤਰਕਾਰ ਹੀ ਸੁੱਰਖਿਅਤ ਨਹੀਂ ਹਨ ਤਾਂ ਆਮ ਲੋਕਾਂ ਦਾ ਕੀ ਬਣੂੰ ਉਨ੍ਹਾਂ ਇਸ ਘਟਨਾ ਦੀ ਨਿੰਦਿਆ ਕਰਦਿਆਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਰ ਹਮਲਾਵਰਾਂ ਤੇ ਪੁਲਿਸ ਨੇ ਜਲਦੀ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਆਪਣਾ ਸਘੰਰਸ਼ ਵਿੱਢਣਗੇ।
Continue Reading