Uncategorized
ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਅੱਜ ਹੋਵੇਗੀ ਦੀਪ ਸਿੱਧੂ ਦੀ ਅੰਤਿਮ ਅਰਦਾਸ

ਫਤਹਿਗੜ੍ਹ ਸਾਹਿਬ : ਅਦਾਕਾਰ ਦੀਪ ਸਿੱਧੂ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਹੋਵੇਗੀ। ਪਰਿਵਾਰ ਨੇ ਭੋਗ ਦਾ ਪ੍ਰੋਗਰਾਮ ਫਤਹਿਗੜ੍ਹ ਸਾਹਿਬ ‘ਚ ਰੱਖਿਆ ਹੈ। ਪਰਿਵਾਰ ਵੱਲੋਂ ਜਾਰੀ ਭੋਗ ਦੇ ਕਾਰਡ ਮੁਤਾਬਕ ਭੋਗ ਸਰਹਿੰਦ ‘ਚ ਗੁਰਦੁਆਰਾ ਫਤਹਿਗੜ੍ਹ ਸਾਹਿਬ ‘ਚ ਦੁਪਹਿਰ 1 ਵਜੇ ‘ਚ ਪਵੇਗਾ। ਇੱਥੇ ਹੀ ਉਨ੍ਹਾਂ ਦੀ ਅੰਤਿਮ ਅਰਦਾਸ ਵੀ ਕੀਤੀ ਜਾਵੇਗੀ।
ਇਸੇ ਦਰਮਿਆਨ ਇਹ ਵੀ ਪਤਾ ਚੱਲਿਆ ਹੈ ਦੀਪੂ ਸਿੱਧੂ ਦੇ ਭੋਗ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖਾਲਸਾ ਏਡ ਵੀ ਸ਼ਾਮਲ ਹੋਣਗੇ। ਐਸਜੀਪੀਸੀ ਤੇ ਖਾਲਸਾ ਏਡ ਵੱਲੋਂ ਇਸ ਮੌਕੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਰਹੇ ਹਨ।
ਕੇਸਰੀ ਮਾਰਚ ਦਾ ਜੋ ਰੂਟ ਪਲਾਨ ਜਾਰੀ ਕੀਤਾ ਗਿਆ ਹੈ, ਇਸ ਅਨੁਸਾਰ ਮਾਰਚ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗਾ ਤੇ ਫਤਹਿਗੜ੍ਹ ਸਾਹਿਬ ਜਾਵੇਗਾ। ਇਸ ‘ਚ ਹਜ਼ਾਰਾਂ ਦੀ ਗਿਣਤੀ ‘ਚ ਨੌਜਵਾਨ ਸ਼ਾਮਲ ਹੋਣਗੇ। ਅੰਤਿਮ ਅਰਦਾਸ ਲਈ ਦੀਵਾਨ ਟੋਡਰ ਮੱਲ ਹਾਲ ‘ਚ ਪ੍ਰਬੰਧ ਕੀਤਾ ਜਾ ਰਹੇ ਹਨ।