Delhi
DEHLI BUDGET 2023:ਦਿੱਲੀ ਬਜਟ ‘ਚ ਹੋਏ ਵੱਡੇ ਐਲਾਨ, ਵਿੱਤ ਮੰਤਰੀ ਕੈਲਾਸ਼ ਗਹਿਲੋਤ ਨੇ ਕੀਤਾ ਪੇਸ਼
ਦਿੱਲੀ ਦੇ ਵਿੱਤ ਮੰਤਰੀ ਕੈਲਾਸ਼ ਗਹਿਲੋਤ ਨੇ ਬੁੱਧਵਾਰ ਨੂੰ ਵਿਧਾਨ ਸਭਾ ‘ਚ ਬਜਟ ਪੇਸ਼ ਕੀਤਾ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਹ ਨੌਵਾਂ ਬਜਟ ਹੈ, ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਵੱਲੋਂ ਸਾਰੇ 8 ਬਜਟ ਪੇਸ਼ ਕੀਤੇ ਗਏ ਸਨ ਪਰ ਦਿੱਲੀ ਦੇ ਸ਼ਰਾਬ ਨੀਤੀ ਮਾਮਲੇ ਵਿੱਚ ਕਥਿਤ ਘਪਲੇ ਦੇ ਦੋਸ਼ ਵਿੱਚ ਸੀਬੀਆਈ ਅਤੇ ਈਡੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤੋਂ ਬਾਅਦ ਕੈਲਾਸ਼ ਗਹਿਲੋਤ ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ। ਬਜਟ ਪੇਸ਼ ਕਰਦਿਆਂ ਕੈਲਾਸ਼ ਗਹਿਲੋਤ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ 8 ਸਾਲਾਂ ਵਿੱਚ 29 ਨਵੇਂ ਫਲਾਈਓਵਰ ਬਣਾਏ ਹਨ। ਉਨ੍ਹਾਂ ਕਿਹਾ ਕਿ ਬਾਰਾਪੁੱਲਾ ਫਲਾਈਓਵਰ ਦਾ ਤੀਜਾ ਪੜਾਅ ਜਲਦੀ ਸ਼ੁਰੂ ਹੋ ਜਾਵੇਗਾ।
ਦਿੱਲੀ ਦੇ ਬਜਟ ਦੀਆਂ ਮੁੱਖ ਗੱਲਾਂ
ਦਿੱਲੀ ਨੂੰ ਸਾਫ਼, ਸੁੰਦਰ ਅਤੇ ਆਧੁਨਿਕ ਬਣਾਉਣ ਲਈ ਵਿੱਤੀ ਸਾਲ 2023-24 ਦਾ ਬਜਟ
ਵਿੱਤੀ ਸਾਲ 2023-24 ਲਈ 78,800 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ
ਦਿੱਲੀ ਸਰਕਾਰ ਨੇ ਸੇਵਾਵਾਂ ਦੀ ‘ਡੋਰਸਟੈਪ ਡਿਲੀਵਰੀ’ ਰਾਹੀਂ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਸਾਬਤ ਕੀਤਾ
ਸ਼ਹਿਰ ‘ਚ ਬਣ ਰਹੇ ਹਨ 29 ਨਵੇਂ ਫਲਾਈਓਵਰ, 2023 ਦੇ ਅੰਤ ਤੱਕ ਲਿਆਂਦੀਆਂ ਜਾਣਗੀਆਂ 1600 ਈ-ਬੱਸਾਂ
ਸ਼ਹਿਰ ਵਿੱਚੋਂ ਕੂੜੇ ਦੇ ਤਿੰਨ ਪਹਾੜ ਹਟਾਉਣ ਲਈ ਦਿੱਲੀ ਨਗਰ ਨਿਗਮ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।