Uncategorized
ਨਵੀਂ ਦਿੱਲੀ ਤੋਂ ਦੇਹਰਾਦੂਨ ਜਾ ਰਹੀ ਦੇਹਰਾਦੂਨ ਸ਼ਤਾਬਦੀ ਐਕਸਪ੍ਰੈਸ ‘ਚ ਇਕ ਕੋਚ ‘ਚ ਲੱਗੀ ਭਿਆਨਕ ਅੱਗ

ਦੇਹਰਾਦੂਨ ਨੂੰ ਜਾ ਰਹੀ ਦੇਹਰਾਦੂਨ ਸ਼ਤਾਬਦੀ ਐਕਸਪ੍ਰੈਸ ਦੇ ਇਕ ਕੋਚ ‘ਚ ਭਿਆਨਕ ਅੱਗ ਲੱਗੀ। ਅੱਗ ਇਨ੍ਹੀਂ ਜ਼ਿਆਦਾ ਫੈਲ ਗਈ ਕਿ ਇਸ ਨੂੰ ਦੇਖ ਕੇ ਲੋਕਾਂ ‘ਚ ਹਡ਼ਕੰਪ ਮੰਚ ਗਿਆ। ਇਸ ਨੂੰ ਦੇਖ ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਟ੍ਰੇਨ ਨੂੰ ਜੰਗਲ ‘ਚ ਰੋਕ ਦਿੱਤੀ। ਜਿਸ ਕੋਚ ‘ਚ ਅੱਗ ਲੱਗੀ ਸੀ ਉਸ ਕੋਚ ਨੂੰ ਖਾਲੀ ਕਰਵਾਇਆ ਗਿਆ। ਇਸ ਦੌਰਾਨ ਕੋਚ ਨੂੰ ਰੇਲ ਤੋਂ ਵੱਖ ਕੀਤਾ ਗਿਆ। ਇਸ ਨਾਲ ਟ੍ਰੇਨ ਦੇ ਸਾਰੇ ਯਾਤਰੀ ਸੁਰੱਖਿਅਤ ਹਨ।
ਇਹ ਘੱਟਨਾ ਸ਼ਨੀਵਾਰ ਦੁਪਹਿਰ 12:30 ਵਜੇ ਦੀ ਹੈ। ਜਦ ਇਹ ਟ੍ਰੇਨ ਰਾਜਾਜੀ ਟਾਈਗਰ ਰਿਜਰਵ ਦੀ ਕੰਸੋਰ ਰੇਂਜ ਤੋਂ ਲੰਘ ਰਹੀ ਸੀ ਤਾਂ ਅਚਾਨਕ ਕੋਚ ‘ਚ ਅੱਗ ਲੱਗ ਗਈ। ਜਦ ਅੱਗ ਲੱਗੀ ਤਾਂ ਕੋਚ ‘ਚ ਮੌਜੂਦ ਯਾਤਰੀਆਂ ਨੇ ਐਮਰਜੈਂਸੀ ਚੇਨ ਖਿੱਚ ਕੇ ਲੋਕੋ ਪਾਇਲਟ ਨੂੰ ਸੂਚਨਾ ਦਿੱਤੀ। ਫਿਰ ਲੋਕੋ ਪਾਇਲਟ ‘ਚ ਤਤਕਾਲ ਐਮਰਜੈਂਸੀ ਬ੍ਰੇਕ ਲਾ ਰੇਲਗੱਡੀ ਨੂੰ ਕੰਸਰੋ ਰੇਂਜ ਨੇਡ਼ੇ ਰੋਕ ਦਿੱਤਾ ਗਿਆ।