Connect with us

National

ਦਿੱਲੀ ਗੁਰਦੁਆਰਾ ਕਮੇਟੀ ‘ਤੇ ਮੁੜ ਅਕਾਲੀ ਦਲ ਦਾ ਕਬਜ਼ਾ,ਭਾਰੀ ਬਹੁਮਤ ਨਾਲ ਕੀਤੀ ਜਿੱਤ ਹਾਸਿਲ

Published

on

akali dal.jpg1

ਨਵੀਂ ਦਿੱਲੀ : DSGMC Election Result : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਨਤੀਜੇ ਸਾਹਮਣੇ ਆ ਗਏ ਹਨ। ਇਸ ਵਾਰ ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ) ਜਿੱਤ ਵੱਲ ਵਧ ਰਿਹਾ ਹੈ। ਇਸ ਦੌਰਾਨ 46 ਵਾਰਡਾਂ ‘ਚੋਂ ਸ਼੍ਰੋਮਣੀ ਅਕਾਲੀ ਦਲ ਨੂੰ 30 ਸੀਟਾਂ , ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ 12 , ਜਾਗੋ ਨੂੰ 3 ਅਤੇ ਹੋਰ ਨੂੰ 1 ਸੀਟ ਮਿਲੀ ਹੈ।

ਰੋਹਿਣੀ – ਵਾਰਡ ਨੰਬਰ – 1 ਤੋਂ ਸਰਵਜੀਤ ਸਿੰਘ ਵਿਰਕ ਜੇਤੂ ਰਹੇ।
ਸਵਰੂਪ ਨਗਰ – ਵਾਰਡ ਨੰਬਰ – 2 ਤੋਂ ਰਵਿੰਦਰ ਸਿੰਘ ਖੁਰਾਨਾ
ਸਿਵਲ ਲਾਈਨ – ਵਾਰਡ ਨੰਬਰ – 3 ਤੋਂ ਜਸਬੀਰ ਸਿੰਘ ਜੱਸੀ ਜੇਤੂ ਰਹੇ।
ਪ੍ਰੀਤਮ ਪੁਰਾ – ਵਾਰਡ ਨੰਬਰ – 4 ਤੋਂ ਮਹਿੰਦਰਪਾਲ ਸਿੰਘ ਚੱਢਾ ਜੇਤੂ ਰਹੇ।
ਸ਼ਕਤੀ ਨਗਰ – ਵਾਰਡ ਨੰਬਰ – 6 ਤੋਂ ਹਰਵਿੰਦਰ ਸਿੰਘ ਕੇ.ਪੀ. ਜੇਤੂ ਰਹੇ।
ਤਰੀਨਗਰ – ਵਾਰਡ ਨੰਬਰ -7 ਤੋਂ ਜਸਪ੍ਰੀਤ ਸਿੰਘ ਕਰਮਸਰ ਜੇਤੂ ਰਹੇ।
ਪੰਜਾਬੀ ਬਾਗ , – ਵਾਰਡ ਨੰਬਰ -9 ਤੋਂ ਮਨਜਿੰਦਰ ਸਿੰਘ ਸਿਰਸਾ ਹਾਰੇ
ਗੁਰੂ ਹਰਕ੍ਰਿਸ਼ਨ ਨਗਰ – ਵਾਰਡ ਨੰਬਰ- 10 ਤੋਂ ਸੁਰਜੀਤ ਸਿੰਘ ਜੀਤੀ ਜੇਤੂ ਰਹੇ।
ਵਾਰਡ ਨੰਬਰ -14 ਤੋਂ ਅਮਰਜੀਤ ਸਿੰਘ ਪਿੰਕੀ ਜੇਤੂ ਰਹੇ।
ਰਮੇਸ਼ ਨਗਰ – ਵਾਰਡ ਨੰਬਰ- 15 ਤੋਂ ਗੁਰਦੇਵ ਸਿੰਘ ਜੇਤੂ ਰਹੇ।
ਫਤਿਹਨਗਰ ,ਵਾਰਡ 20 ਤੋਂ ਅਮਰਜੀਤ ਸਿੰਘ ਪੱਪੂ ਜੇਤੂ।
ਖਿਆਲਾ- ਵਾਰਡ ਨੰਬਰ -21 ਰਾਜਿੰਦਰ ਸਿੰਘ (ਗੁਹਗੀ) ਜੇਤੂ ਰਹੇ।
ਸ਼ਾਮ ਨਗਰ – ਵਾਰਡ ਨੰਬਰ – 22 ਤੋਂ ਹਰਜੀਤ ਸਿੰਘ ਪੱਪਾ ਜੇਤੂ ਰਹੇ।
ਰਵੀ ਨਗਰ — ਵਾਰਡ ਨੰਬਰ 24 ਗੁਰਮੀਤ ਸਿੰਘ ਭਾਟੀਆ ਜੇਤੂ ਰਹੇ।
ਸੰਤਗੜ੍ਹ – ਵਾਰਡ ਨੰਬਰ – 26 ਤੋਂ ਬੀਬੀ ਰਣਜੀਤ ਕੌਰ ਜੇਤੂ ਰਹੇ।
ਤਿਲਕ ਵਿਹਾਰ -ਵਾਰਡ ਨੰਬਰ – 27 ਆਤਮਾ ਸਿੰਘ ਲੁਬਾਣਾ ਜੇਤੂ ਰਹੇ
ਗੁਰੂ ਨਾਨਕ ਨਗਰ- ਵਾਰਡ ਨੰਬਰ -28 ਤੋਂ ਰਮਿੰਦਰ ਸਿੰਘ ਸਵੀਟਾ ਜੇਤੂ ਰਹੇ।
ਕ੍ਰਿਸ਼ਨਾ ਪਾਰਕ — ਵਾਰਡ ਨੰਬਰ 29 ਜਗਦੀਪ ਸਿੰਘ ਕਾਹਲੋਂ
ਉੱਤਮ ਨਗਰ – ਵਾਰਡ ਨੰਬਰ 31 ,ਰਮਨਜੋਤ ਸਿੰਘ ਮੀਤਾ ਜੇਤੂ ਰਹੇ।
ਸ਼ਿਵ ਨਗਰ-ਵਾਰਡ ਨੰਬਰ -33 ਤੋਂ ਰਮਨਦੀਪ ਸਿੰਘ ਥਾਪਰ ਜੇਤੂ ਰਹੇ।
ਸਾਰਿਤਾ ਵਿਹਾਰ- ਵਾਰਡ ਨੰਬਰ -34 ਤੋਂ ਗੁਰਪ੍ਰੀਤ ਸਿੰਘ ਜੱਸਾ ਜੇਤੂ ਰਹੇ।
ਕਾਲਕਾ ਜੀ- ਵਾਰਡ ਨੰਬਰ -39 ਤੋਂ ਹਰਮੀਤ ਸਿੰਘ ਕਾਲਕਾ ਜੇਤੂ ਰਹੇ।
ਨਵੀਨ ਸ਼ਾਹਦਾਰਾ- ਵਾਰਡ ਨੰਬਰ – 41 ਤੋਂ ਪਰਵਿੰਦਰ ਸਿੰਘ ਲੱਕੀ ਜੇਤੂ ਰਹੇ।
ਦਿਲਸ਼ਾਦ ਗਾਰਡਨ- ਵਾਰਡ ਨੰਬਰ – 42 ਤੋਂ ਬਲਬੀਰ ਸਿੰਘ ਜੇਤੂ ਰਹੇ।
ਵਿਵੇਕ ਵਿਹਾਰ ,ਵਾਰਡ ਨੰਬਰ -43 ਤੋਂ ਜਸਮੈਨ ਸਿੰਘ ਨੋਨੀ ਜੇਤੂ ਰਹੇ।
ਗੀਤਾ ਕਾਲੋਨੀ – ਵਾਰਡ ਨੰਬਰ- 44 ਤੋਂ ਸੁਖਵਿੰਦਰ ਸਿੰਘ ਬੱਬਰ ਜੇਤੂ ਰਹੇ।
ਪ੍ਰੀਤ ਵਿਹਾਰ – ਵਾਰਡ ਨੰਬਰ -46 ਤੋਂ ਭੁਪਿੰਦਰ ਸਿੰਘ ਭੁੱਲਰ ਜੇਤੂ ਰਹੇ।

ਦਰਅਸਲ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਲਈ 22 ਅਗਸਤ , ਦਿਨ ਐਤਵਾਰ ਨੂੰ ਵੋਟਿੰਗ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿਆ ਸੀ। ਦਿੱਲੀ ਦੇ 3.42 ਲੱਖ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ ਸੀ। ਜਿਨ੍ਹਾਂ ‘ਚ ਔਰਤ ਵੋਟਰ 1 ਲੱਖ 71 ਹਜ਼ਾਰ 370 ਅਤੇ ਪੁਰਸ਼ ਵੋਟਰ 1 ਲੱਖ 70 ਹਜ਼ਾਰ 695 ਹਨ। ਦਿੱਲੀ ਕਮੇਟੀ ਦੀਆਂ ਚੋਣਾਂ ‘ਚ 312 ਉਮੀਦਵਾਰ ਚੋਣ ਮੈਦਾਨ ‘ਚ ਉਤਰੇ ਸੀ। ਇਨ੍ਹਾਂ ਵਿੱਚੋਂ 180 ਉਮੀਦਵਾਰ ਰਜਿਸਟਰਡ ਪਾਰਟੀਆਂ ਵੱਲੋਂ ਜਦੋਂਕਿ 132 ਆਜ਼ਾਦ ਉਮੀਦਵਾਰ ਸਨ।