National
ਦਿੱਲੀ: ਜਾਗਰਣ ਦੌਰਾਨ ਕਾਲਕਾਜੀ ਮੰਦਿਰ ‘ਚ ਡਿੱਗੀ ਸਟੇਜ, ਭਗਦੜ ‘ਚ 17 ਲੋਕ ਜ਼ਖਮੀ
28 ਜਨਵਰੀ 2024: ਦਿੱਲੀ ਦੇ ਕਾਲਕਾਜੀ ਮੰਦਰ ‘ਚ ਬੀਤੀ ਰਾਤ ਜਾਗਰਣ ਦੌਰਾਨ ਸਟੇਜ ਡਿੱਗਣ ਕਾਰਨ ਕਰੀਬ 16 ਲੋਕ ਜ਼ਖਮੀ ਹੋ ਗਏ ਅਤੇ ਇਕ 45 ਸਾਲਾ ਔਰਤ ਦੀ ਮੌਤ ਹੋ ਗਈ। ਇਹ ਘਟਨਾ ਰਾਤ ਕਰੀਬ 12 ਵਜੇ ਦੀ ਦੱਸੀ ਜਾ ਰਹੀ ਹੈ। ਪੁਲੀਸ ਅਨੁਸਾਰ 26 ਜਨਵਰੀ ਨੂੰ ਕਾਲਕਾਜੀ ਮੰਦਰ ਵਿੱਚ ਮਾਤਾ ਦਾ ਜਾਗਰਣ ਕਰਵਾਇਆ ਗਿਆ ਸੀ, ਜਿਸ ਵਿੱਚ ਰਾਤ 12.30 ਵਜੇ ਦੇ ਕਰੀਬ 1500 ਤੋਂ 1600 ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ। ਇਸ ਦੌਰਾਨ ਭੀੜ ਪ੍ਰਬੰਧਕਾਂ ਅਤੇ ਵੀਆਈਪੀਜ਼ ਦੇ ਪਰਿਵਾਰਾਂ ਦੇ ਬੈਠਣ ਲਈ ਬਣਾਏ ਗਏ ਸਟੇਜ ‘ਤੇ ਚੜ੍ਹ ਗਈ, ਜਿਸ ਤੋਂ ਬਾਅਦ ਸਟੇਜ ਹੇਠਾਂ ਡਿੱਗ ਗਈ। ਇਸ ਹਾਦਸੇ ‘ਚ ਸਟੇਜ ਦੇ ਹੇਠਾਂ ਬੈਠੇ 17 ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਦੱਸਿਆ ਕਿ ਹਾਦਸੇ ‘ਚ ਜ਼ਖਮੀ ਹੋਈ 45 ਸਾਲਾ ਔਰਤ ਨੂੰ ਦੋ ਵਿਅਕਤੀ ਇਕ ਆਟੋ ‘ਚ ਮੈਕਸ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਲਾਂਕਿ ਅਜੇ ਤੱਕ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ।
ਸਿੰਗਰ ਬੀ ਪਰਾਕ ਨੂੰ ਦੇਖਣ ਲਈ ਪਹੁੰਚੀ ਭੀੜ। ਦੱਸਿਆ ਜਾ ਰਿਹਾ ਹੈ ਕਿ ਇਸ ਜਾਗਰਣ ‘ਚ ਬਾਲੀਵੁੱਡ ਦੇ ਮਸ਼ਹੂਰ ਗਾਇਕ ਬੀ ਪਰਾਕ ਪਹੁੰਚੇ ਸਨ, ਉਨ੍ਹਾਂ ਨੂੰ ਦੇਖਣ ਲਈ ਕਾਫੀ ਭੀੜ ਇਕੱਠੀ ਹੋ ਗਈ ਸੀ। ਇਸ ਦੌਰਾਨ ਮੰਦਰ ਦੇ ਪਰਿਸਰ ਵਿੱਚ ਭਗਦੜ ਮੱਚ ਗਈ।
ਸਮਾਗਮ ਕਰਵਾਉਣ ਦੀ ਕੋਈ ਇਜਾਜ਼ਤ ਨਹੀਂ ਸੀ
ਥਾਣਾ ਪੁਲਿਸ ਦਾ ਵੀ ਕਹਿਣਾ ਹੈ ਕਿ ਇਸ ਸਮਾਗਮ ਦੇ ਆਯੋਜਨ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ | ਹਾਲਾਂਕਿ ਅਮਨ-ਕਾਨੂੰਨ ਬਣਾਈ ਰੱਖਣ ਲਈ ਲੋੜੀਂਦੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਪੁਲੀਸ ਨੇ ਹੁਣ ਪ੍ਰਬੰਧਕਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 337/304 ਏ/188 ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।