Punjab
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਦਾ ਜੋੜ ਮੇਲਾ ਨੂੰ ਲੈਕੇ ਮਨਮੋਹਕ ਸਜਾਵਟਾਂ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਹਰ ਸਾਲ ਦੀ ਤਰ੍ਹਾਂ ਬਟਾਲਾ ਵਿਖੇ ਸੰਗਤ ਵਲੋਂ ਧਾਰਮਿਕ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਵਾਰ 535 ਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈਕੇ ਚੱਲ ਰਹੇ ਇਸ ਤਿੰਨ ਦਿਨ ਦੇ ਜੋੜ ਮੇਲੇ ਤੇ ਜਿਥੇ ਬਰਾਤ ਰੂਪੀ ਮਹਾਨ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਬਟਾਲਾ ਲਈ ਰਵਾਨਾ ਹੋਇਆ ਹੈ ਅਤੇ ਦੇਰ ਸ਼ਾਮ ਬਟਾਲਾ ਪਹੁਚੇਗਾ | ਉਥੇ ਹੀ ਬਟਾਲਾ ਚ ਗੁਰੂ ਨਾਨਕ ਦੇਵ ਜੀ ਦੇ ਇਤਹਾਸਿਕ ਗੁਰੂਦਵਾਰਾ ਕੰਧ ਸਾਹਿਬ ਅਤੇ ਡੇਰਾ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਅਤੇ ਬੇਹੱਦ ਮਨਮੋਹਕ ਸਜਾਵਟਾਂ ਹਨ ਗੁਰੂਦਵਾਰਾ ਸ਼੍ਰੀ ਕੰਧ ਸਾਹਿਬ ਵਿਖੇ ਰਾਤ ਵੇਲੇ ਦੀਆ ਤਸਵੀਰਾਂ ਅਲੌਕਿਕ ਦ੍ਰਿਸ਼ ਹੈ ਅਤੇ ਵੱਡੀ ਗਿਣਤੀ ਚ ਸੰਗਤ ਇਸ ਜੋੜ ਮੇਲੇ ਚ ਦੇਸ਼ ਵਿਦੇਸ਼ ਤੋਂ ਪਹੁਚ ਰਹੀ ਹੈ | ਜਦਕਿ ਕਲ 3 ਸਤੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਾਜਿਆ ਜਾਵੇਗਾ ਮਹਾਨ ਨਗਰ ਕੀਰਤਨ | ਉਥੇ ਹੀ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਬਟਾਲਾ ਵਿਖੇ ਮਾਤਾ ਸੁਲੱਖਣੀ ਜੀ ਸੁਪਤਰੀ ਸ਼੍ਰੀ ਮੁਲ ਚੰਦ ਨਾਲ ਵਿਆਹੁਣ ਲਈ ਬਟਾਲਾ ਚ ਬਰਾਤ ਲੈਕੇ ਸਨ 1487 ਚ ਆਏ ਸਨ ਨੇ ਗੁਰੂ ਜੀ ਨੇ ਆਪ ਵਿਆਹ ਕਰ ਜਗਤ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਸੰਨਿਆਸੀ ਜੀਵਨ ਦੇ ਬਿਨਾਂ ਵੀ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਨੇ ਵੇਦੀ ਦੀਆ ਲਾਵਾਂ ਨਾ ਲੈਕੇ ਮੂਲ ਮੰਤਰ ਦੀਆ ਲਾਵਾਂ ਫੇਰੇ ਲੈ ਇਕ ਵੱਖ ਸ਼ੁਰੂਆਤ ਕੀਤੀ ਸੀ | ਉਥੇ ਹੀ ਉਹ ਅਸਥਾਨ ਜਿਥੇ ਗੁਰੂ ਜੀ ਦੇ ਆਨੰਦ ਕਾਰਜ਼ ਹੋਏ ਅਤੇ ਉਹ ਗੁਰੂ ਜੀ ਦਾ ਕਦੇ ਸੁਹਰਾ ਘਰ ਸੀ ਉਥੇ ਗੁਰੂਦਵਾਰਾ ਡੇਰਾ ਸਾਹਿਬ ਸ਼ੋਸ਼ਬਿਤ ਹੈ ਉਥੇ ਹੀ ਬਟਾਲਾ ਸ਼ਹਿਰ ਹੀ ਇਵੇ ਸਜਾਇਆ ਗਿਆ ਹੈ ਜਿਵੇ ਵਿਆਹ ਵਾਲਾ ਘਰ ਹੋਵੇ ਅਤੇ ਬਟਾਲਾ ਦੇ ਲੋਕਾਂ ਚ ਵੀ ਆਉਣ ਵਾਲੀ ਸੰਗਤ ਦੇ ਸਵਾਗਤ ਲਈ ਵੱਖ ਤਰ੍ਹਾਂ ਦੇ ਉਤਸ਼ਾਹ ਦੇਖਣ ਨੂੰ ਮਿਲ ਰਹੇ ਹਨ