Punjab
ਸ਼ਿਵ ਸੈਨਾ ਪੰਜਾਬ ਇਕਾਈ ਵਲੋਂ ਬਟਾਲਾ ਵਿਖੇ ਪ੍ਰਦਰਸ਼ਨ

ਸ਼ਿਵ ਸੈਨਾ ਬਾਲ ਠਾਕਰੇ ਪਾਰਟੀ ਦਾ ਬਾਗੀ ਨੇਤਾ ਏਕਨਾਥ ਸ਼ਿੰਦੇ ਦਾ ਅੱਜ ਸ਼ਿਵ ਸੈਨਾ ਬਾਲ ਠਾਕਰੇ ਦੀ ਪੰਜਾਬ ਇਕਾਈ ਵਲੋਂ ਪੁਤਲਾ ਫੂਕਿਆ ਗਿਆ | ਬਟਾਲਾ ਦੇ ਅੰਮ੍ਰਿਤਸਰ – ਗੁਰਦਾਸਪੁਰ ਮਾਰਗ ਤੇ ਸਥਿਤ ਗਾਂਧੀ ਚੋਕ ਚ ਸ਼ਿਵ ਸੈਨਾ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ | ਉਥੇ ਹੀ ਧਰਨੇ ਚ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਅਤੇ ਮੀਤ ਪ੍ਰਧਾਨ ਰਮੇਸ਼ ਨਈਅਰ ਸ਼ਾਮਿਲ ਹੋਏ ਉਥੇ ਹੀ ਉਹਨਾਂ ਕਿਹਾ ਕਿ ਜਦ ਵੀ ਕੋਈ ਸ਼ਿਵ ਸੈਨਾ ਦਾ ਨੇਤਾ ਪਾਰਟੀ ਨੂੰ ਧੋਖਾ ਦੇਕੇ ਗਿਆ ਹੈ ਉਸ ਦਾ ਵਜੂਦ ਖਤਮ ਹੋਇਆ ਹੈ ਅਤੇ ਪਾਰਟੀ ਮਜਬੂਤ ਹੋਈ ਹੈ ਅਤੇ ਅੱਜ ਵੀ ਭਾਵੇ ਬਾਗੀ ਨੇਤਾ ਏਕਨਾਥ ਸ਼ਿੰਦੇ ਨੇ ਭਾਜਪਾ ਨਾਲ ਮਿਲ ਪਾਰਟੀ ਨੂੰ ਧੋਖਾ ਕੀਤਾ ਹੈ ਲੇਕਿਨ ਸ਼ਿਵ ਸੈਨਾ ਬਾਲ ਠਾਕਰੇ ਪੂਰੇ ਭਾਰਤ ਚ ਮਜਬੂਤੀ ਨਾਲ ਅਗੇ ਆਵੇਗੀ |