Punjab
ਥਾਣਾ ਹਰਗੋਬਿੰਦਪੁਰ ਦੇ ਬਾਹਰ ਧਰਨਾ ਪ੍ਰਦਰਸ਼ਨ

ਦੋ ਮਹੀਨੇ ਪਹਿਲਾਂ ਨਸ਼ਾ ਵੇਚਦੇ ਇੱਕ ਵਿਅਕਤੀ ਨੂੰ ਬਟਾਲਾ ਦੇ ਪਿੰਡ ਵਿਠਵਾਂ ਦੇ ਕੁੱਝ ਪਰਿਵਾਰਾ ਵੱਲੋਂ ਫਡ਼ਾਇਆ ਗਿਆ ਸੀ ਪੁਲੀਸ ਵੱਲੋਂ ਉਸ ਵਿਅਕਤੀ ਦੇ ਉੱਤੇ ਕੇਸ ਵੀ ਦਰਜ ਕੀਤਾ ਗਿਆ ਸੀ ਲੇਕਿਨ ਹੁਣ ਪਿੰਡ ਵਸਿਆ ਦਾ ਆਰੋਪ ਹੈ ਕਿ ਉਸੇ ਰੰਜਿਸ਼ ਤਹਿਤ ਪੁਲਿਸ ਵੱਲੋਂ ਪਿੰਡ ਦੇ ਕੁਝ ਪਰਿਵਾਰਾਂ ਦੇ ਪੰਜ ਛੇ ਜੀਆਂ ਖਿਲਾਫ ਜਾਤ ਪਾਤ ਦਾ ਝੂਠਾ ਕੇਸ ਦਰਜ ਕੀਤਾ ਗਿਆ ਹੈ ਉਧਰ ਇਸੇ ਰੋਸ ਵਜੋਂ ਪਿੰਡ ਵਸਿਆ ਵਲੋਂ ਬਟਾਲਾ ਪੁਲਿਸ ਦੇ ਥਾਣਾ ਹਰਗੋਬਿੰਦਪੁਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ |
ਧਰਨੇ ਤੇ ਬੈਠੇ ਪਰਿਵਾਰਾਂ ਦਾ ਕਹਿਣਾ ਸੀ ਕਿ ਬੀਤੇ ਕਰੀਬ ਦੋ ਮਹੀਨੇ ਪਹਿਲਾਂ ਉਹਨਾਂ ਦੇ ਪਿੰਡ ਵਿਠਵਾਂ ਦਾ ਇੱਕ ਵਿਅਕਤੀ ਨੂੰ ਉਹਨਾਂ ਵਲੋਂ ਨਸ਼ਾ ਵੇਚਦੇ ਰੰਗੇ ਹੱਥੀਂ ਫੜਿਆ ਸੀ ਤੇ ਜਿਸ ਤੇ ਪੁਲਸ ਵਲੋਂ ਕਾਰਵਾਈ ਕਰਦਿਆਂ ਉਸ ਤੇ ਪਰਚਾ ਵੀ ਕੀਤਾ ਗਿਆ ਲੇਕਿਨ ਦੋ ਮਹੀਨੇ ਬੀਤਣ ਤੋਂ ਬਾਅਦ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਡੀਐਸਪੀ ਵੱਲੋਂ ਹੁਣ ਉਹਨਾਂ ਦੇ ਪੰਜ ਮੈਂਬਰਾਂ ਉੱਤੇ ਜਾਤ ਪਾਤ ਦਾ ਪਰਚਾ ਕੱਟਿਆ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਉਹ ਗੁਰਮੁਖ ਪਰਿਵਾਰ ਹਾਂ ਅਤੇ ਉਹਨਾਂ ਕੋਈ ਵੀ ਜਾਤ ਪਾਤ ਦੇ ਬਾਰੇ ਨਹੀਂ ਬੋਲਿਆ |
ਉਧਰ ਥਾਣਾ ਇੰਚਾਰਜ ਬਲਜੀਤ ਕੌਰ ਵਲੋਂ ਧਰਨੇ ਤੇ ਬੈਠੇ ਪਰਿਵਾਰਾਂ ਨੂੰ ਮਾਮਲੇ ਦੀ ਤਫਤੀਸ਼ ਗੰਭੀਰਤਾ ਨਾਲ ਦੋਬਾਰਾ ਕਰਨ ਦਾ ਅਸ਼ਵਾਸ਼ਨ ਦੇਕੇ ਧਰਨਾ ਖਤਮ ਕਰਵਾਇਆ ਗਿਆ |