Connect with us

Uncategorized

ਸੱਤ ਸਾਲਾ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ‘ਚ ਮੁਲਜ਼ਮ ਦੀ ਗ੍ਰਿਫਤਾਰੀ ਨੂੰ ਲੈ ਕੇ ਥਾਣਾ ਸਲੇਮ ਟਾਬਰੀ ਬਾਹਰ ਪ੍ਰਦਰਸ਼ਨ ਕੀਤਾ ਗਿਆ

Published

on

sevene year rape case

ਸਲੇਮ ਟਾਬਰੀ ਇਲਾਕੇ ਵਿੱਚ ਬੀਤੇ ਦਿਨ ਸੱਤ ਸਾਲਾ ਬੱਚੀ ਨਾਲ ਜਬਰ ਜਨਾਹ ਦੀ ਘਿਨਾਉਣੀ ਵਾਰਦਾਤ ਅੰਜਾਮ ਦੇਣ ਵਾਲੇ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰ ਅਤੇ ਇਲਾਕਾ ਵਾਸੀਆਂ ਨੇ ਥਾਣਾ ਸਲੇਮਟਾਬਰੀ ਬਾਹਰ ਮੰਗ ਪ੍ਰਦਰਸ਼ਨ ਕੀਤਾ ਗਿਆ ਹੈ। ਬੱਚੀ ਨਾਲ ਹੋਈ ਇਸ ਘਿਨਾਉਣੀ ਵਾਰਦਾਤ ਤੋਂ ਬਾਅਦ ਲਗਾਤਾਰ ਪਰਿਵਾਰ ਅਤੇ ਇਲਾਕਾ ਵਾਸੀਆਂ ਵੱਲੋਂ ਪਹਿਲਾਂ ਸਕੂਲ ਘੇਰਿਆ ਗਿਆ ਸੀ ‘ਤੇ ਉਸ ਤੋਂ ਬਾਅਦ ਲਗਾਤਾਰ ਪੁਲਿਸ ਅਧਿਕਾਰੀਆਂ ਕੋਲੋਂ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਸੀ।

ਮਹਾਨਗਰ ਵਾਸੀਆਂ ਵਿਚ ਘਟਨਾ ਨੂੰ ਲੈ ਕੇ ਰੋਹ ਵੱਧਦਾ ਜਾ ਰਿਹਾ ਹੈ। ਮਹਾਨਗਰ ਦੇ ਥਾਣਾ ਸਲੇਮ ਟਾਬਰੀ ਅਧੀਨ ਆਉਂਦੇ ਇਲਾਕੇ ਵਿਚ ਰਹਿਣ ਵਾਲੇ ਪਰਿਵਾਰ ਦੀ ਸੱਤ ਸਾਲ ਦੀ ਬਾਲੜੀ ਨਾਲ ਬਲਾਤਕਾਰ ਦੀ ਸ਼ਰਮਨਾਕ ਵਾਰਦਾਤ ਸਾਹਮਣੇ ਆਈ ਸੀ। ਇਸ ਘਿਨਾਉਣੀ ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਦੇ ਆਲਾ ਅਧਿਕਾਰੀਆਂ ਵੱਲੋਂ ਅਣਪਛਾਤੇ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ। ਇਕ ਨਿੱਜੀ ਸਕੂਲ ਵਿੱਚ ਪੜ੍ਹਨ ਵਾਲੀ ਕਰੀਬ ਸੱਤ ਸਾਲ ਦੀ ਬੱਚੀ ਨਾਲ ਜਬਰ ਜਨਾਹ ਦੀ ਜਾਣਕਾਰੀ ਪਰਿਵਾਰ ਨੂੰ ਮਿਲੀ ਅਤੇ ਉਨ੍ਹਾਂ ਤੁਰੰਤ ਇਹ ਮਾਮਲਾ ਪੁਲਿਸ ਅਤੇ ਸਕੂਲ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆਂਦਾ।

ਉਸ ਬੱਚੀ ਨੂੰ ਉਸ ਦੀ ਮਾਂ ਸ਼ਾਮ ਕਰੀਬ ਪੌਣੇ ਚਾਰ ਵਜੇ ਸਕੂਲ ਤੋਂ ਘਰ ਲੈ ਕੇ ਗਈ ਸੀ। ਬਦਹਵਾਸ ਜਿਹੀ ਹੋਈ ਬੱਚੀ ਨੂੰ ਘਰ ਲਿਜਾ ਕੇ ਮਾਂ ਕੱਪੜੇ ਬਦਲਣ ਲੱਗੀ ਤਾਂ ਬੱਚੀ ਦੇ ਸਰੀਰ ਅੰਗਾਂ ਤੋਂ ਨਿਕਲਦੇ ਖੂਨ ਨੇ ਬੱਚੀ ਦੀ ਮਾਂ ਨੂੰ ਅੰਦਰ ਤਕ ਕੰਬਾ ਕੇ ਰੱਖ ਦਿੱਤਾ। ਬੱਚੀ ਨਾਲ ਹੋਈ। ਉਸ ਬੱਚੀ ਦੀ ਇਹ ਹਾਲਤ ਦੇਖ ਕੇ ਬੱਚੀ ਤੋਂ ਪੁੱਛ ਤਾਛ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਹਾਲ ਦੀ ਘੜੀ ਤਕ ਬੱਚੀ ਆਪਣੇ ਨਾਲ ਕੋਈ ਇਸ ਘਿਨੌਣੀ ਵਾਰਦਾਤ ਬਾਰੇ ਦੱਸਣ ਦੇ ਹਾਲਾਤ ਵਿੱਚ ਵੀ ਨਹੀਂ ਸੀ। ਸੱਤ ਸਾਲਾ ਬੱਚੀ ਨੂੰ ਜਾਂਚ ਅਤੇ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ।  ਜਿੱਥੇ ਡਾਕਟਰਾਂ ਨੇ ਬੱਚੀ ਨਾਲ ਜਬਰ ਜਨਾਹ ਹੋਣ ਦੀ ਹਾਮੀ ਭਰੀ ਸੀ।

ਇਸ ਜਾਣਕਾਰੀ ਦੇ ਆਧਾਰ ਤੇ ਏਡੀਸੀਪੀ ਇੱਕ ਡਾ. ਪਰੱਗਿਆ ਉਜੈਨ ਦੇ ਨਿਰਦੇਸ਼ਾਂ ਉੱਪਰ ਥਾਣਾ ਸਲੇਮ ਟਾਬਰੀ ਪੁਲਿਸ ਨੇ ਪਰਚਾ ਦਰਜ ਕਰ ਕੇ ਇਹ ਵਹਿਸ਼ੀਆਨਾ ਹਰਕਤ ਕਰਨ ਵਾਲੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦੇ ਹੱਥ ਸਕੂਲ ਤੇ ਸੀਸੀਟੀਵੀ ਕੈਮਰਿਆਂ ਤੋਂ ਕੁਝ ਫੁਟੇਜ ਹੱਥ ਲੱਗੇ ਹਨ। ਜਿਨ੍ਹਾਂ ਦੀ ਮਦਦ ਨਾਲ ਘਿਨੌਣੀ ਕਰਤੂਤ ਅੰਜਾਮ ਦੇਣ ਵਾਲੇ ਮੁਲਜ਼ਮ ਦੀ ਸ਼ਨਾਖਤ ਅਤੇ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਹੁਤ ਜਲਦ ਮੁਲਜ਼ਮ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।