Punjab
ਵਿਦੇਸ਼ ਭੇਜਣ ਦੇ ਨਾ ਹੇਠ ਲੱਖਾਂ ਰੁਪਏ ਠੱਗੀ ਮਾਰਨ ਦੇ ਆਰੋਪ ਤਹਿਤ ਟ੍ਰੇਵਲ ਏਜੇਂਟਾਂ ਦੇ ਖਿਲਾਫ ਐਸਐਸਪੀ ਦਫਤਰ ਦੇ ਬਾਹਰ ਕੀਤਾ ਪ੍ਰਦਰਸ਼ਨ |
ਬਟਾਲਾ :ਬਟਾਲਾ ਦੇ ਐਸਐਸਪੀ ਦਫਤਰ ਦੇ ਬਾਹਰ ਅੱਜ ਵੱਡੀ ਗਿਣਤੀ ਚ ਇਕੱਠੇ ਹੋਏ ਬਟਾਲਾ ਦੇ ਅਤੇ ਨਜ਼ਦੀਕੀ ਇਲਾਕੇ ਦੇ ਲੋਕਾਂ ਵਲੋਂ ਬਟਾਲਾ ਦੇ ਟ੍ਰੇਵਲ ਏਜੇਂਟਾਂ ਦੇ ਖਿਲਾਫ ਠੱਗੀ ਮਾਰਨ ਦੇ ਆਰੋਪ ਤਹਿਤ ਧਰਨਾ ਪ੍ਰਦਰਸ਼ਨ ਕੀਤਾ |
ਇਸ ਧਰਨੇ ਦੀ ਅਗਵਾਈ ਕਰ ਰਹੇ ਲੋਕ ਇਨਸਾਫ ਪਾਰਟੀ ਦੇ ਆਗੂ ਚਰਨਜੀਤ ਸਿੰਘ ਭਿੰਡਰ ਨੇ ਕਿਹਾ ਕਿ ਬਟਾਲਾ ਦੇ ਰਹਿਣ ਵਾਲਾ ਦੋ ਟ੍ਰੇਵਲ ਏਜੇਂਟ ਜਿਹਨਾਂ ਵਲੋਂ ਬਟਾਲਾ ਅਤੇ ਅੰਮ੍ਰਿਤਸਰ ਚ ਦਫਤਰ ਬਣਾਇਆ ਗਿਆ ਹੈ ਉਹਨਾਂ ਵਲੋਂ ਵਿਦੇਸ਼ ਭੇਜਣ ਦੇ ਨਾਂ ਹੇਠ ਨਕਲੀ ਵੀਜ਼ੇ ਦੇਕੇ ਵੱਡੀ ਗਿਣਤੀ ਚ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ ਅਤੇ ਪੁਲਿਸ ਨੂੰ ਬਾਰ ਬਾਰ ਸ਼ਕਾਇਤ ਦਰਜ਼ ਕਰਵਾਉਣ ਤੋਂ ਬਾਅਦ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਰੋਸ ਵਜੋਂ ਅੱਜ ਉਹਨਾਂ ਵਲੋਂ ਐਸਐਸਪੀ ਬਟਾਲਾ ਦੇ ਦਫਤਰ ਦਾ ਘਿਰਾਓ ਕੀਤਾ ਗਿਆ ਹੈ ਉਥੇ ਹੀ ਧਰਨੇ ਚ ਸ਼ਾਮਿਲ ਕੁਝ ਪਰਿਵਾਰਾਂ ਨੇ ਦੱਸਿਆ ਕਿ ਏਜੇਂਟਾਂ ਵਲੋਂ ਉਹਨਾਂ ਕੋਲੋਂ ਪਹਿਲਾ ਲੱਖਾਂ ਰੁਪਏ ਲੈਕੇ ਜੋ ਵੀਜ਼ੇ ਦਿਤੇ ਉਹ ਫ਼ਰਜ਼ੀ ਸਨ ਅਤੇ ਉਹ ਮੰਗ ਕਰਦੇ ਹਨ ਕਿ ਉਹਨਾਂ ਏਜੇਂਟਾਂ ਦੇ ਖਿਲਾਫ ਕੜੀ ਕਾਨੂੰਨੀ ਕਾਰਵਾਈ ਹੋਵੇ ਅਤੇ ਉਹਨਾਂ ਦੇ ਪੈਸੇ ਵੀ ਮੋੜੇ ਜਾਣ |
ਉਧਰ ਪੁਲਿਸ ਅਧਕਾਰੀਆਂ ਵਲੋਂ ਕਾਰਵਾਈ ਕਰਨ ਦੇ ਅਸ਼ਵਾਸ਼ਨ ਦੇ ਬਾਅਦ ਘੰਟਿਆਂ ਤਕ ਚਲੇ ਇਸ ਪ੍ਰਦਰਸ਼ਨ ਨੂੰ ਖਤਮ ਕੀਤਾ ਗਿਆ , ਬਟਾਲਾ ਪੁਲਿਸ ਡੀਐਸਪੀ ਦੇਵ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਵਲੋਂ ਸਾਰੇ ਪਰਿਵਾਰਾਂ ਕੋਲੋਂ ਲਿਖਤੀ ਸ਼ਕਾਇਤ ਲਈ ਜਾ ਰਹੀ ਹੈ ਅਤੇ ਮਾਮਲਾ ਦੀ ਗੰਭੀਰਤਾ ਨਾਲ ਜਾਂਚ ਕਰ ਕੜੀ ਕਾਰਵਾਈ ਕੀਤੀ ਜਾਵੇਗੀ |