Uncategorized
ਡਿਪ੍ਰੈਸ਼ਨ ‘ਚ ਆ ਅਦਾਕਾਰਾ ਨੇ ਮੌਤ ਨੂੰ ਲਾਇਆ ਗਲੇ,ਤੁਨੀਸ਼ਾ ਸ਼ਰਮਾ ਨੇ ਕੀਤੀ ਖੁਦਕੁਸ਼ੀ,ਸ਼ੀਜ਼ਾਨ ਮੁਹੰਮਦ ਖਾਨ ਨੂੰ ਕੀਤਾ ਗ੍ਰਿਫਤਾਰ

ਇਕ ਹੋਰ ਟੀਵੀ ਅਦਾਕਾਰਾ ਨੇ ਖੁਦਕੁਸ਼ੀ ਕਰ ਲਈ ਹੈ। ਦਾਸਤਾਨ-ਏ-ਕਬੂਲ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਸ਼ਨੀਵਾਰ ਸ਼ਾਮ ਨੂੰ ਖੁਦਕੁਸ਼ੀ ਕਰ ਲਈ। ਉਸ ਨੇ ਮੇਕਅੱਪ ਸੈੱਟ ਰੂਮ ਵਿੱਚ ਹੀ ਆਪਣੀ ਜਾਨ ਦੇ ਦਿੱਤੀ। ਇਸ ਦੁਖਦਾਈ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਤੁਨੀਸ਼ਾ ਆਪਣੀ ਮੌਤ ਤੋਂ ਲਗਪਗ ਛੇ ਘੰਟੇ ਪਹਿਲਾਂ ਇੰਸਟਾਗ੍ਰਾਮ ‘ਤੇ ਬਹੁਤ ਐਕਟਿਵ ਸੀ।
ਉਸ ਨੇ ਮੇਕਅੱਪ ਰੂਮ ਤੋਂ ਆਪਣੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਹ ਦਿਖਾਉਂਦੀ ਹੈ ਕਿ ਉਸ ਦਾ ਮੇਕਅੱਪ ਕਿਵੇਂ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਜੀਵਨ ਦੇ ਆਖਰੀ ਸਾਹ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਪ੍ਰੇਰਣਾਦਾਇਕ ਪੋਸਟ ਵੀ ਸ਼ੇਅਰ ਕੀਤੀ ਹੈ।

ਤੁਨੀਸ਼ਾ ਸ਼ਰਮਾ ਦੀ ਮੌਤ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਜਿਵੇਂ ਕਿ ਤੁਨੀਸ਼ਾ ਨੇ 24 ਘੰਟਿਆਂ ਵਿੱਚ ਕਿਸ ਨਾਲ ਗੱਲ ਕੀਤੀ? ਤੁਨੀਸ਼ਾ ਅਤੇ ਸ਼ੀਜਾਨ ਵਿਚਕਾਰ ਕੀ ਲੜਾਈ ਸੀ? ਪੁਲਿਸ ਨੂੰ ਸੂਚਿਤ ਕਰਨ ਵਿੱਚ ਦੇਰੀ ਕਿਉਂ ਹੋਈ? ਸ਼ੀਜ਼ਾਨ ਦੀ ਭੈਣ ਫਲਕ ਨਾਜ਼ ਨੂੰ ਉਨ੍ਹਾਂ ਦੀ ਲੜਾਈ ਬਾਰੇ ਕੀ ਪਤਾ ਸੀ? ਇਸ ਝਗੜੇ ‘ਚ ਅਜਿਹਾ ਕੀ ਸੀ ਕਿ ਤੁਨੀਸ਼ਾ ਇੰਨੀ ਤਣਾਅ ‘ਚ ਕਿਉਂ ਆਈ? ਤੁਨੀਸ਼ਾ ਦੀ ਮਾਂ ਨੇ ਸ਼ੀਜਾਨ ‘ਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।

ਜਾਂਚ ‘ਚ ਸਹਿਯੋਗ ਨਹੀਂ ਕਰ ਰਹੇ ਸ਼ੀਜ਼ਾਨ ਖਾਨ
ਪੁਲਿਸ ਅਨੁਸਾਰ ਉਹ ਸ਼ੀਜਾਨ ਖਾਨ ਦੀ ਅਦਾਲਤ ਤੋਂ ਰਿਮਾਂਡ ਦੀ ਮੰਗ ਕਰੇਗੀ, , ਕਿਉਂਕਿ ਸ਼ੀਜਾਨ ਹੁਣ ਤੱਕ ਪੁੱਛਗਿੱਛ ਵਿੱਚ ਸਹਿਯੋਗ ਨਹੀਂ ਕਰ ਰਿਹਾ ਹੈ। ਝਗੜੇ ਦਾ ਕਾਰਨ ਪੁੱਛਣ ’ਤੇ ਉਲਟਾ ਬਿਆਨ ਦੇ ਰਹੇ ਹਨ। ਦੋਸ਼ੀ ਸ਼ੀਜਾਨ ਖਾਨ ਦੀ ਭੈਣ ਅਤੇ ਉਸ ਦਾ ਵਕੀਲ ਵਾਲੀਵ ਥਾਣੇ ਪਹੁੰਚ ਗਏ ਹਨ।

6 ਘੰਟਿਆਂ ‘ਚ ਕਿਉਂ ਚੁੱਕਿਆ ਇੰਨਾ ਵੱਡਾ ਕਦਮ?
ਤੁਨੀਸ਼ਾ ਸ਼ਰਮਾ ਦੀ ਖੁਦਕੁਸ਼ੀ ਬਾਰੇ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅਜਿਹੇ ‘ਚ ਉਨ੍ਹਾਂ ਦੀ ਮੌਤ ਨਾਲ ਹਰ ਕੋਈ ਸਦਮੇ ‘ਚ ਹੈ। ਪ੍ਰਸ਼ੰਸਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਛੇ ਘੰਟਿਆਂ ਵਿੱਚ ਕੀ ਹੋਇਆ ਹੋਵੇਗਾ ਕਿ ਉਸਨੇ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ। ਆਪਣੀ ਮੌਤ ਤੋਂ ਛੇ ਘੰਟੇ ਪਹਿਲਾਂ, ਤੁਨੀਸ਼ਾ ਨੇ ਸਕ੍ਰਿਪਟ ਪੜ੍ਹਦੇ ਹੋਏ ਆਪਣੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਕੈਪਸ਼ਨ ਦਿੱਤਾ, “ਜੋ ਲੋਕ ਆਪਣੇ ਜਨੂੰਨ ਦੁਆਰਾ ਪ੍ਰੇਰਿਤ ਹੁੰਦੇ ਹਨ ਉਹ ਕਦੇ ਨਹੀਂ ਰੁਕਦੇ।

ਸ਼ੀਜ਼ਾਨ ਖਾਨ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ
ਦੂਜੇ ਪਾਸੇ ਇਸ ਖੁਦਕੁਸ਼ੀ ਮਾਮਲੇ ‘ਚ ਦੋਸ਼ੀ ਤੁਨੀਸ਼ਾ ਦੇ ਕੋ-ਸਟਾਰ ਸ਼ੀਜਾਨ ਮੁਹੰਮਦ ਖਾਨ ਨੂੰ ਪੁਲਿਸ ਨੇ ਵਸਈ ਦੀ ਅਦਾਲਤ ‘ਚ ਪੇਸ਼ ਕੀਤਾ ਹੈ। ਪੁਲਿਸ ਨੇ ਮਾਮਲੇ ‘ਚ ਸ਼ੀਜਨ ਦੇ 5 ਤੋਂ 6 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਹੈ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਤੁਨੀਸ਼ਾ ਸ਼ਰਮਾ ਦੀ ਮੌਤ ਖੁਦਕੁਸ਼ੀ ਕਾਰਨ ਹੋਈ ਹੈ। ਹਾਲਾਂਕਿ ਪੂਰੀ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਹੈ।
