Uncategorized
ਮੁਸਲਮਾਨ ਹੋਣ ਦੇ ਬਾਵਜੂਦ ਆਪਣੀ ਦੁਕਾਨ ਦਾ ਨਾਂਅ ਹਿੰਦੂ ਦੇ ਨਾਂਅ ‘ਤੇ, ਭੀੜ ਨੇ ਕੀਤਾ ਹਮਲਾ

ਮਥੁਰਾ ਵਿੱਚ ਡੋਸਾ ਵੇਚਣ ਵਾਲੇ ਇੱਕ ਦੁਕਾਨਦਾਰ ਨੇ ਦੋਸ਼ ਲਾਇਆ ਹੈ ਕਿ ਕੁਝ ਸਥਾਨਕ ਲੋਕਾਂ ਨੇ ਉਸਦੀ ਦੁਕਾਨ ਵਿੱਚ ਭੰਨਤੋੜ ਕੀਤੀ। ਇਸ ਮਾਮਲੇ ਨੂੰ ਲੈ ਕੇ ਮਥੁਰਾ ਦੇ ਕੋਤਵਾਲੀ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ਅਨੁਸਾਰ, ਇਹ ਡੋਸੇ ਦੀ ਦੁਕਾਨ ਇੱਕ ਮੁਸਲਿਮ ਆਦਮੀ ਚਲਾਉਂਦਾ ਹੈ। ਉਸ ਨੇ ਆਪਣੀ ਦੁਕਾਨ ਦਾ ਨਾਂਅ ‘ਸ਼੍ਰੀਨਾਥ’ ਰੱਖਿਆ। ਲੋਕਾਂ ਦਾ ਗੁੱਸਾ ਇਸ ਗੱਲ ‘ਤੇ ਸੀ ਕਿ ਉਸਨੇ ਮੁਸਲਮਾਨ ਹੋਣ ਦੇ ਬਾਵਜੂਦ ਆਪਣੀ ਦੁਕਾਨ ਦਾ ਨਾਂਅ ਹਿੰਦੂ ਦੇ ਨਾਂਅ ‘ਤੇ ਕਿਉਂ ਰੱਖਿਆ? ਇਸ ਮਾਮਲੇ ਨੂੰ ਲੈ ਕੇ ਭੰਨ-ਤੋੜ ਅਤੇ ਹੰਗਾਮੇ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਐਫਆਈਆਰ ਅਨੁਸਾਰ 18 ਅਗਸਤ ਨੂੰ ਕੁਝ ਲੋਕ ਇਰਫਾਨ ਦੇ ਸਟਾਲ ‘ਤੇ ਪਹੁੰਚੇ ਅਤੇ ਪੁੱਛਿਆ ਕਿ ਉਸ ਨੇ ਇਸ ਦਾ ਨਾਂਅ ‘ਸ਼੍ਰੀਨਾਥ ‘ਕਿਉਂ ਰੱਖਿਆ? ਇਸ ਤੋਂ ਬਾਅਦ ਸਾਰਿਆਂ ਨੇ ਦੁਕਾਨ ਦੇ ਬੈਨਰ ਨੂੰ ਪਾੜ ਦਿੱਤਾ ਅਤੇ ਇਸ ਨੂੰ ਹਟਾ ਦਿੱਤਾ। ਇਸਦੇ ਨਾਲ ਹੀ ਇਨ੍ਹਾਂ ਸਾਰਿਆਂ ਨੇ ਇਰਫਾਨ ਨੂੰ ਮਥੁਰਾ ਦੇ ਵਿਕਾਸ ਮਾਰਕਿਟ ਤੋਂ ਦੁਕਾਨ ਹਟਾਉਣ ਦੀ ਚਿਤਾਵਨੀ ਵੀ ਦਿੱਤੀ।
ਸਟਾਲ ਦੇ ਕਾਮਿਆਂ ਨੇ ਦੱਸਿਆ ਕਿ ਇਹ ਦੁਕਾਨ ਰਾਹੁਲ ਨਾਂ ਦੇ ਸਥਾਨਕ ਨਿਵਾਸੀ ਦੀ ਹੈ। ਉਹ ਇਸ ਨੂੰ ਚਲਾਉਣ ਲਈ ਇਰਫਾਨ ਨੂੰ ਰੋਜ਼ਾਨਾ 400 ਰੁਪਏ ਦਿੰਦਾ ਹੈ। ਸਟਾਲ ਚਲਾਉਣ ਵਾਲੇ ਇਰਫਾਨ ਨੇ ਨੂੰ ਦੱਸਿਆ, “ਅਸੀਂ ਇਸਨੂੰ ਪਿਛਲੇ ਪੰਜ ਸਾਲਾਂ ਤੋਂ ਚਲਾ ਰਹੇ ਹਾਂ, ਕਦੇ ਵੀ ਨਾਮ ਨਾਲ ਕੋਈ ਸਮੱਸਿਆ ਨਹੀਂ ਸੀ। ਅਸੀਂ ਇਹ ਵੀ ਨਹੀਂ ਸੋਚਿਆ ਸੀ ਕਿ ਕੋਈ ਸਮੱਸਿਆ ਹੋ ਸਕਦੀ ਹੈ। ਉਸ ਦਿਨ ਕੁਝ ਲੋਕ ਆਏ ਅਤੇ ਬੈਨਰ ਪਾੜ ਦਿੱਤੇ ਅਤੇ ਕਿਹਾ ਕਿ ਮੁਸਲਿਮ ਲੋਕ ਹਿੰਦੂ ਨਾਂਅ ਨਾਲ ਦੁਕਾਨ ਨਹੀਂ ਚਲਾ ਸਕਦੇ। ਜਾਪਦਾ ਸੀ ਕਿ ਉਸਨੂੰ ਨਾਮ ਨਾਲ ਕੋਈ ਸਮੱਸਿਆ ਹੈ।
ਉਸ ਨੇ ਦੁਕਾਨਦਾਰ ‘ਤੇ ‘ਆਰਥਿਕ ਜੇਹਾਦ’ ਦਾ ਦੋਸ਼ ਵੀ ਲਾਇਆ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਵਰਗੇ ਲੋਕਾਂ ਕਾਰਨ ਹਿੰਦੂਆਂ ਨੂੰ ਰੁਜ਼ਗਾਰ ਨਹੀਂ ਮਿਲਦਾ। ਪੰਡਿਤ ਨੇ ਆਪਣੇ ਫੇਸਬੁੱਕ ਫਾਲੋਅਰਸ ਨੂੰ ਅਜਿਹੇ ਵਿਕਰੇਤਾਵਾਂ ਦੇ ਖਿਲਾਫ ਬਗਾਵਤ ਕਰਨ ਦੀ ਅਪੀਲ ਕੀਤੀ। ਦਿਲਚਸਪ ਗੱਲ ਇਹ ਹੈ ਕਿ ਪੰਡਤ ਪੁਜਾਰੀ ਯਤੀ ਨਰਸਿਹਮਾਨੰਦ ਸਰਸਵਤੀ ਦੇ ਭਗਤ ਵਜੋਂ ਜਾਣੇ ਜਾਂਦੇ ਹਨ।