Corona Virus
ਦਿੱਲੀ ਦੇ ਹਜ਼ਰਤ ਨਿਜ਼ਾਮੁਦੀਨ ਵਿੱਚ ਸ਼ਾਮਲ ਹੋਏ 23 ਵਿਅਕਤੀਆਂ ਨੂੰ ਇਕਾਂਤਵਾਸ ਦਾ ਹੁਕਮ

ਫਤਹਿਗੜ੍ਹ ਸਾਹਿਬ, ਰੰਜੋਧ ਸਿੰਘ, 3 ਅਪ੍ਰੈਲ : ਦੇਸ਼ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਕਾਰਨ ਸਰਕਾਰ ਨੇ ਸਾਰੇ ਸਮਾਗਮਾਂ ਤੇ ਪਾਬੰਦੀ ਲਗਾਈ ਹੋਈ ਹੈ ਜਿਸ ਕਰਕੇ ਕਿਸੇ ਵੀ ਸਮਾਗਮ ਵਿਚ 5 ਤੋਂ ਵੱਧਵਿਅਕਤੀਆਂ ਦੇ ਇੱਕਠੇ ਹੋਣ ਦੀ ਮਨਾਹੀ ਹੈ।ਦਿੱਲੀ ਦੇ ਨਿਜ਼ਾਮੁਦੀਨ ਦੇ ਮਰਕਜ਼ ਤੋਂ ਤਬਲੀਗੀ ਜਮਾਤ ਵਿਚ ਸਰਹਿੰਦ ਦੇ ਮੁਸਲਿਮ ਭਾਈਚਾਰੇ ਦੇ 13 ਵਿਅਕਤੀਸ਼ਾਮਲ ਹੋਏ ਸਨ ਜੋ 15 ਮਾਰਚ ਨੂੰ ਵਾਪਸ ਸਰਹਿੰਦ ਆਏ ਸਨ ਜਦੋਂ ਇਸ ਗੱਲ।ਦਾ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਉਨ੍ਹਾਂ ਤਬਲੀਗੀ ਜਮਾਤ ਵਿਚ ਸ਼ਾਮਲ ਹੋਏਵਿਅਕਤੀਆਂ ਦਾ ਪਤਾ ਕਰਕੇ ਉਨ੍ਹਾਂ ਦਾ ਟੈਸਟ ਕਰਵਾਇਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਹਿੰਦ ਦੀ ਮਦੀਨਾ ਮਸਜਿਦ ਵਿਚ 14 ਦਿਨ ਲਈ ਇਕਾਂਤਵਾਸਵਿਚ ਰੱਖਿਆ ਗਿਆ ਹੈ।