Uncategorized
ਡਾਂਸ ਕੋਰਿਊਗ੍ਰਾਫਰ ਤੇਂ ਡਾਂਸ ਦਿਵਾਨੇ ਦੇ ਜੱਜ ਧਰਮੇਸ਼ ਨਿਕਲੇ ਕੋਰੋਨਾ ਪਾਜ਼ੇਟਿਵ

ਆਏ ਦਿਨ ਕੋਰੋਨਾ ਪਾਜ਼ੇਟਿਵ ਦੇ ਕੇਸ ਟੀਵੀ ਇੰਡਸਟਰੀ ਤੇ ਫਿਲਮ ਇੰਡਸਟਰੀ ‘ਚ ਤੇਜ਼ੀ ਨਾਲ ਵੱਧ ਰਹੇ ਹਨ। ਅਗਰ ਧਿਆਨ ਨਾਲ ਦੇਖਿਆ ਜਾਵੇ ਤਾਂ ਵੱਡੇ ਤੋਂ ਵੱਡੇ ਤੇ ਸਟਾਰ ਤੋਂ ਲੈ ਕੇ ਕਰੂ ਮੈਂਬਰਾਂ ਨੂੰ ਵੀ ਕੋਰੋਨਾ ਆਪਣਾ ਸ਼ਿਕਾਰ ਬਣਾ ਰਿਹਾ ਹੈ। ਮਹਾਰਾਸ਼ਟਰ ‘ਚ ਕੋਰੋਨਾ ਬਹੁਤ ਵੱਧ ਚੁੱਕਾ ਹੈ। ਇਸ ਦੌਰਾਨ ਲੋਕਾਂ ਦਾ ਘਰੋਂ ਬਾਹਰ ਨਿਕਲਾਂ ਬਹੁਤ ਮੁਸ਼ਕਿਲ ਹੋ ਗਿਆ ਹੈ। ਕੁਝ ਦਿਨ ਪਹਿਲਾ ਕਲਰਸ ਟੀਵੀ ‘ਤੇ ਆਉਣ ਵਾਲੇ ਸ਼ੋਅ ਡਾਂਸ ਦਿਵਾਨੇ ਦੇ ਸੈੱਟ ‘ਤੇ 18 ਕਰੂ ਮੈਂਬਰ ਕੋਰੋਨਾ ਪਾਜ਼ੇਟਿਵ ਆਏ ਸੀ। ਜਿਸ ਤੋਂ ਬਾਅਦ ਪੂਰੇ ਸੈੱਟ ਤੇ ਡਰ ਦਾ ਮਾਹੌਲ ਬਣ ਗਿਆ ਸੀ। ਜੋ ਕਿ ਡਰ ਦਾ ਮਾਹੌਲ ਸੀ ਉਹ ਹੀ ਡਾਂਸ ਦਿਵਾਨੇ ਦੇ ਜੱਜ ਤੇ ਭਾਰੀ ਪੈ ਗਿਆ। ਇਸ ਨਾਲ ਜੱਜ ਧਰਮੇਸ਼ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੌਰਾਨ ਡਾਂਸ ਦਿਵਾਨੇ ਦੇ ਬਾਕੀ ਦੋ ਜੱਜ ਹਨ ਮਾਧੂਰੀ ਦੀਕਸ਼ਿਤ ਨੇ ਵੀ ਆਪਣਾ ਟੈਸਟ ਕਰਵਾਇਆ ਤਾਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਧਰਮੇਸ਼ ਤੋਂ ਇਲਾਵਾ ਸ਼ੋਅ ਦੇ ਪ੍ਰੋਡਿਊਸਰ ਅਰਵਿੰਦ ਰਾਓ ਵੀ ਇਸ ਸਮੇਂ ਕੋਰੋਨਾ ਦੀ ਚਪੇਟ ’ਚ ਹਨ।