Punjab
ਪੰਜਾਬ ਹੋਮਗਾਰਡ ਦੇ ਮੁਲਾਜ਼ਮਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ

13 ਦਸੰਬਰ 2023: ਪੰਜਾਬ ਹੋਮਗਾਰਡ ਦੇ ਮੁਲਾਜ਼ਮਾਂ ਵੱਲੋਂ ਰੋਪੜ ਚੰਡੀਗੜ ਕੋਮੀ ਮਾਰਗ ਤੇ ਟੋਲ਼ ਪਲਾਜਾ ਨੇੜੇ ਧਰਨਾ ਦਿੱਤਾ ਜਾ ਰਿਹਾ ਹੈ।ਇਹ ਮੁਲਾਜ਼ਮ ਪੈਨਸ਼ਨ ਤੇ 6ਵੇਂ ਪੇ ਕਮਿਸ਼ਨ ਦੀ ਮੰਗ ਨੂੰ ਲੈ ਕੇ ਕਈ ਸਾਲਾਂ ਤੋਂ ਇੱਥੇ ਧਰਨਾ ਦੇ ਰਹੇ ਹਨ ਤੇ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਤੋਂ ਹੀ ਇਹ ਪ੍ਰਦਰਸ਼ਨ ਜਾਰੀ ਹੈ| ਮੁੱਖ ਮੰਤਰੀ ਭਗਵੰਤ ਮਾਨ ਵੱਲੋ ਵੀ ਅੱਜ ਇਸ ਮਾਰਗ ਤੋਂ ਲੰਘਣ ਦੀ ਸੂਚਨਾ ਸੀ ਪਰ ਬਾਅਦ ਵਿੱਚ ਮੁੱਖ ਮੰਤਰੀ ਮੋਰਿੰਡਾ ਤੇ ਚਮਕੋਰ ਸਾਹਿਬ ਰੂਟ ਤੇ ਚਲੇ ਗਏ|
Continue Reading