Connect with us

Punjab

ਕਿਸਾਨ ਦੀ ਜ਼ਮੀਨ ਕੁਰਕੀ ਕਰਨ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਧਰਨਾ

Published

on

ਸਮਾਜ ਵਿਚ ਇਕ ਕਹਾਵਤ ਪ੍ਰਚਲਿਤ ਹੈ ਕਿ ਕਰੇ ਕੋਈ ਭਰੇ ਕੋਈ ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਪਾਹਡ਼ਾ ਤੋਂ ਸਾਹਮਣੇ ਆਇਆ ਹੈ ਪਿੰਡ ਪਾਹਡ਼ਾ ਦੇ ਰਹਿਣ ਵਾਲੇ ਕਿਸਾਨ ਰਘਬੀਰ ਸਿੰਘ ਵੱਲੋਂ ਸਾਲ 2010 ਵਿਚ ਆਪਣਾ ਪੁਰਾਣਾ ਟਰੈਕਟਰ ਇਕ ਹੋਰ ਕਿਸਾਨ ਨੂੰ ਵੇਚ ਦਿੱਤਾ ਗਿਆ ਸੀ। ਟਰੈਕਟਰ ਖਰੀਦਣ ਵਾਲੇ ਕਿਸਾਨਾਂ ਕੋਲੋਂ ਸਾਲ 2012 ਵਿਚ ਬਟਾਲਾ ਵਿਚ ਇਸ ਟਰੈਕਟਰ ਹਾਦਸੇ ਦੌਰਾਨ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਸੀ।

ਇਸ ਕੇਸ ਦੀ ਸੁਣਵਾਈ ਕਰਦੇ ਹੋਏ ਮਾਣਯੋਗ ਅਦਾਲਤ ਵੱਲੋਂ ਟਰੈਕਟਰ ਦੇ ਮਾਲਕ ਨੂੰ 55 ਲੱਖ ਰੁਪਏ ਦਾ ਮੁਆਵਜਾ ਮ੍ਰਿਤਕ ਪੁਲੀਸ ਮੁਲਾਜ਼ਮ ਦੇ ਪਰਿਵਾਰ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਸੀ ਜਿੱਥੇ ਅੱਜ ਅਧਿਕਾਰੀ ਕਿਸਾਨ ਦੀ ਜਮੀਨ ਕੁਰਕੀ ਕਰਨ ਆਏ  ਪਰ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਰਗਬੀਰ ਸਿੰਘ ਦੇ ਹਕ ਚ ਧਰਨਾ ਲਗਾ ਦਿੱਤਾ ਗਿਆ ਜਿਸਤੋਂ ਬਾਦ ਮੌਕੇ ਤੇ ਪੁੱਜੇ ਤਹਿਸੀਲਦਾਰ ਨੇ ਕਿਹਾ ਕਿ ਕਿਸਾਨਾਂ ਨਾਲ ਗੱਲ ਬਾਤ ਕਰਕੇ ਉਹਨਾਂ ਨੂੰ ਸਮਜਾਇਆ ਗਿਆ ਹੈ ਕਿ ਇਹ ਮਸਲਾ ਕੋਰਟ ਦਾ ਹੈ ਓਨਾ ਨੇ ਕਿਹਾ ਕਿ ਅੱਜ ਜ਼ਮੀਨ ਦੀ ਕੁਰਕੀ ਨਹੀਂ ਕੀਤੀ ਗਈ ਨਾਲ ਉਹਨਾਂ ਨੇ ਕਿਹਾ ਕਿ ਇਸ ਮਸਲੇ ਨੂੰ ਉਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਦੁਬਾਰਾ ਵਿਚਾਰਿਆ ਜਾਵੇਗਾ ਜਿਸਤੋਂ ਬਾਦ ਕਿਸਾਨਾਂ ਵਲੋ ਇਹ ਧਰਨਾ ਚੁੱਕ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਨੇ ਦੱਸਿਆ ਕਿ ਸਾਲ 2010 ਵਿਚ ਆਪਣਾ ਪੁਰਾਣਾ ਟਰੈਕਟਰ ਇਕ ਹੋਰ ਕਿਸਾਨ ਨੂੰ ਵੇਚ ਦਿੱਤਾ ਗਿਆ ਸੀ। ਟਰੈਕਟਰ ਖਰੀਦਣ ਵਾਲੇ ਕਿਸਾਨਾਂ ਕੋਲੋਂ ਸਾਲ 2012 ਵਿਚ ਬਟਾਲਾ ਵਿਚ ਇਸ ਟਰੈਕਟਰ ਹਾਦਸੇ ਦੌਰਾਨ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਸੀ ਅਦਾਲਤ ਵਿਚ ਇਸ ਪੁਲੀਸ ਮੁਲਾਜ਼ਮ ਦੀ ਮੌਤ ਤੋਂ ਬਾਅਦ ਟਰੈਕਟਰ ਚਾਲਕ ਕੋਲੋਂ ਬਣਦਾ ਮੁਆਵਜ਼ਾ ਲੈਣ ਲਈ ਇਕ ਕੇਸ ਦਾਇਰ ਕੀਤਾ ਗਿਆ ਸੀ।ਇਸ ਕੇਸ ਦੀ ਸੁਣਵਾਈ ਕਰਦੇ ਹੋਏ ਮਾਣਯੋਗ ਅਦਾਲਤ ਵੱਲੋਂ ਟਰੈਕਟਰ ਦੇ ਮਾਲਕ ਨੂੰ 55 ਲੱਖ ਰੁਪਏ ਦਾ ਮੁਆਵਜਾ ਮ੍ਰਿਤਕ ਪੁਲੀਸ ਮੁਲਾਜ਼ਮ ਦੇ ਪਰਿਵਾਰ ਨੂੰ ਅਦਾ ਕਰਨ ਦਾ ਹੁਕਮ ਦਿੱਤਾ ਹੈ।ਅਦਾਲਤ ਵੱਲੋਂ ਇਨ੍ਹਾਂ ਹੁਕਮਾਂ ਲਈ ਕਿਸਾਨ ਰਘਬੀਰ ਸਿੰਘ ਦੀ 2 ਏਕੜ ਜ਼ਮੀਨ ਵੀ  ਕੁਰਕੀ ਦੇ ਵੀ ਹੁਕਮ ਕਰ ਦਿੱਤੇ ਗਏ ਹਨ। ਕਿਸਾਨ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਪਿੰਡ ਪਾਹੜਾ ਵਿੱਚ ਪੀਡ਼ਤ ਪਰਿਵਾਰ ਨਾਲ ਰਾਬਤਾ ਕੀਤਾ ਗਿਆ।

ਉਨ੍ਹਾਂ ਨੇ ਦੱਸਿਆ ਕਿ ਟਰੈਕਟਰ ਖਰੀਦਣ ਵਾਲੇ ਕਿਸਾਨ ਨੇ ਰਘਬੀਰ ਸਿੰਘ ਕੋਲੋਂ ਟਰੈਕਟਰ ਖ਼ਰੀਦਣ ਦਾ ਐਫੀਡੇਵਟ ਤਾਂ ਲੈ ਲਿਆ ਸੀ ਪਰ ਉਸ ਨੇ ਇਸ ਦੀ ਰਜਿਸਟ੍ਰੇਸ਼ਨ ਆਪਣੇ ਨਾਮ ਨਹੀਂ ਕਰਵਾਈ।ਜਿਸ ਕਾਰਨ ਅਦਾਲਤ ਵੱਲੋਂ ਸਾਰਾ ਹਰਜਾਨਾ ਉਸ ਮੌਕੇ ਟਰੈਕਟਰ ਚਲਾਉਣ ਵਾਲਿਆਂ ਦੀ ਥਾਂ ਰਘਬੀਰ ਸਿੰਘ ਨੂੰ ਟਰੈਕਟਰ ਦਾ ਮਾਲਕ ਮੰਨਦੇ ਹੋਏ ਕਰ ਦਿੱਤਾ ਹੈ ਜਿੱਥੇ ਇਹ ਜ਼ਮੀਨ ਕੁਰਕੀ ਕਰਨ ਅਧਿਕਾਰੀ ਆਏ ਪਰ ਕਿਸਾਨਾਂ ਵੱਲੋਂ ਧਰਨਾ ਲਗਾ ਦਿੱਤਾ ਗਿਆ ਅਤੇ ਜ਼ਮੀਨ ਦੀ ਬੋਲੀ ਨਹੀਂ ਹੋਣ ਦਿੱਤੀ ਹੈ ਉਥੇ ਹੀ ਤਹਿਸੀਲਦਾਰ ਵੀ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਮਾਨਯੋਗ ਕੋਰਟ ਦਾ ਹੈ ਅਤੇ ਉਹਨਾਂ ਵੱਲੋਂ ਕਿਸਾਨਾਂ ਨੂੰ ਸਮਝਾਇਆ ਗਿਆ ਅਤੇ ਕਿਹਾ ਗਿਆ ਕਿ ਇਸ ਮਸਲੇ ਨੂੰ ਉਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਦੁਬਾਰਾ ਵਿਚਾਰਿਆ ਜਾਵੇਗਾ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਧਰਨਾ ਚੁੱਕ ਦਿੱਤਾ ਗਿਆ