Sports
ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ !
ਧੋਨੀ ਨੇ ਕਿਉਂ ਲਿਆ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ?

ਕ੍ਰਿਕਟ ਦੇ ਕਰੋੜਾਂ ਫੈਨਸ ਨੂੰ ਲੱਗਾ ਵੱਡਾ ਝਟਕਾ
ਧੋਨੀ ਨੇ ਲਿਆ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ
15 ਅਗਸਤ: ਕ੍ਰਿਕਟ ਭਾਰਤ ਅਤੇ ਭਾਰਤੀਆਂ ਦੇ ਦਿਲ ਦੀ ਧੜਕਣ ਹੈ। ਪਰ ਹੁਣ-ਹੁਣੇ ਕ੍ਰਿਕਟ ਜਗਤ ਵਿੱਚ ਆਈ ਸਭ ਤੋਂ ਵੱਡੀ ਖਬਰ,ਕ੍ਰਿਕਟ ਜਗਤ ਦੇ ਚੋਟੀ ਦੇ ਸਟਾਰ ਖਿਡਾਰੀ ਨੇ ਕੀਤਾ ਵੱਡਾ ਐਲਨ
ਇੰਡੀਆ ਕ੍ਰਿਕਟ ਟੀਮ ਦੇ ਕਪਤਾਨ ਰਹਿ ਚੁੱਕੇ ਮਹਿੰਦਰ ਸਿੰਘ ਧੋਨੀ ਨੇ ਲਿਆ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ
ਧੋਨੀ ਨੇ ਇੰਸਟਾਗਰਾਮ ਪੋਸਟ ਰਾਹੀਂ ਇਸ ਗੱਲ ਦਾ ਐਲਾਨ ਕੀਤਾ।
ਮਹਿੰਦਰ ਸਿੰਘ ਧੋਨੀ ਨੇ ਇੰਸਟਗ੍ਰਾਮ ਤੇ ਲਿਖਿਆ ਹੈ, \’\’ਤੁਹਾਡੇ ਲੋਕਾਂ ਦੇ ਪਿਆਰ ਅਤੇ ਸਹਿਯੋਗ ਲਈ ਧੰਨਵਾਦ। ਅੱਜ ਇੰਟਰਨੈਸ਼ਨਲ ਕ੍ਰਿਕਟ ਤੋਂ ਮੈਨੂੰ ਰਿਟਾਇਰ ਸਮਝਿਆ ਜਾਵੇ।\’\’
ਉਨ੍ਹਾਂ ਨੇ ਆਪਣੀ ਇਸ ਪੋਸਟ ਵਿੱਚ ਆਪਣੇ ਕਰੀਅਰ ਦੇ ਸਾਰੇ ਉਤਰਾਅ ਚੜ੍ਹਾਅ ਨੂੰ \’ਮੈਂ ਦੋ ਪਲ ਦੋ ਪਲ ਕਾ ਸ਼ਾਇਰ ਹੂੰ\’ ਗਾਣੇ ਰਾਹੀਂ ਬੜੇ ਹੀ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ।
ਇਸ ਖਬਰ ਨੂੰ ਸੁਣਕੇ ਧੋਨੀ ਦੇ ਲੱਖਾਂ ਫੈਨਸ ਨੂੰ ਲੱਗਾ ਝਟਕਾ ਅਤੇ ਫੈਨਸ ਵਿੱਚ ਛਾਈ ਨਿਰਾਸ਼ਾ।
Continue Reading