Uncategorized
‘ਪਿਆਰ ਤੁਨੇ ਕਯਾ ਕੀਆ’ ਦੇ ਡਾਇਰੈਕਟਰ ਰਜਤ ਮੁਖਰਜੀ ਦਾ ਹੋਇਆ ਦਿਹਾਂਤ

19 ਜੁਲਾਈ : ਫਿਲਮ ਪਿਆਰ ਤੁਨੇ ਕਯਾ ਕੀਆ ਦੇ ਡਾਇਰੈਕਟਰ ਰਾਜਤ ਮੁਖਰਜੀ ਦਾ ਦਿਹਾਂਤ ਹੋ ਗਿਆ। ਦੱਸਿਆ ਜ ਰਿਹਾ ਹੈ ਰਾਜਤ ਮੁਖਰਜੀ ਬੀਤੇ ਕਈ ਦਿਨਾਂ ਤੋਂ ਬਿਮਾਰ ਸੀ ਉਨ੍ਹਾਂ ਦਾ ਕਿਡਨੀ ਅਤੇ ਫੇਫੜਿਆਂ ਦਾ ਇਲਾਜ ਚਲ ਰਿਹਾ ਸੀ। ਰਿਪੋਰਟਰਜ਼ ਅਨੁਸਾਰ ਡਾਇਰੈਕਟਰ ਦਾ ਦਿਹਾਂਤ ਕਿਡਨੀ ਫੇਲੀਅਰ ਅਤੇ ਫੇਫੜਿਆਂ ਦੀ ਇਨਫੈਕਸ਼ਨ ਕਰਕੇ ਹੋਇਆ। ਰਜਤ ਮੁਖਰਜੀ ਨੇ ਪਿਆਰ ਤੁਨੇ ਕੀਆ ਕਿਆ, ਰੋੜ, ਲਵ ਇਨ ਨੇਪਾਲ ਅਤੇ ਉੱਮੀਦ ਵਰਗੀ ਕਈ ਸੁਪਰਹਿੱਟ ਫ਼ਿਲਮ ਡਾਇਰੈਕਟ ਕੀਤੀ। ਬਾਲੀਵੁੱਡ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਮਿਲ ਰਿਹਾ ਹੈ ਜਿਥੇ ਹੁਣ ਤੱਕ ਕਈ ਦਿੱਗਜ ਫਾਨੀ ਸਨਾਸਰ ਨੂੰ ਅਲਵਿਦਾ ਆਖ ਗਏ ਹਨ। ਹੁਣ ਇਸ ਮਾੜੀ ਖਬਰ ‘ਤੇ ਐਕਟਰ ਮਨੋਜ ਬਾਜਪੇਈ, ਹੰਸਲ ਮਹਿਤਾ, ਅਨੁਭਵ ਸਿਨਹਾ ਸਮੇਤ ਹੋਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ।