Connect with us

Uncategorized

ਦਿਸ਼ਾ ਰਵੀ ਦੀ ਹਾਈ ਕੋਰਟ ‘ਚ ਪਟੀਸ਼ਨ, ਦਿੱਲੀ ਪੁਲਿਸ ਨਿੱਜੀ ਚੈਟ ਨਾ ਕਰੇ ਲੀਕ

Published

on

disha ravi on toolkit

ਟੂਲਕਿੱਟ ਮਾਮਲੇ ‘ਚ ਗ੍ਰਿਫ਼ਤਾਰ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੇ ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਜਾਂਚ ਨਾਲ ਜੁੜੀ ਜਾਣਕਾਰੀ, ਉਨ੍ਹਾਂ ਦੇ ਨਿੱਜੀ ਚੈਟ ਕਿਸੇ ਤੀਸਰੀ ਧਿਰ ਨੂੰ ਉਪਲਬਧ ਨਾ ਕਰਵਾਉਣ ਸਬੰਧੀ ਦਿੱਲੀ ਪੁਲਿਸ ਨੂੰ ਹਦਾਇਤ ਦੇਣ ਦੀ ਮੰਗ ਕੀਤੀ ਹੈ। ਵਕੀਲ ਅਦਾਕਾਰ ਸ਼ੇਖਰੀ, ਸੰਜਨਾ ਸ਼੍ਰੀਕੁਮਾਰ, ਵਰਿੰਦਾ ਭੰਡਾਰੀ ਜ਼ਰੀਏ ਦਾਇਰ ਪਟੀਸ਼ਨ ‘ਚ ਦਿਸ਼ਾ ਨੇ ਕਿਹਾ ਹੈ ਕਿ ਜਾਂਚ ਨਾਲ ਜੁੜੀ ਜਾਣਕਾਰੀ ਮੀਡੀਆ ‘ਚ ਲੀਕ ਨਾ ਕਰਨ ਸਬੰਧੀ ਪੁਲਿਸ ਨੂੰ ਹਦਾਇਤ ਦਿੱਤੀ ਜਾਵੇ।

ਮੀਡੀਆ ਨੂੰ ਉਨ੍ਹਾਂ ਦੇ ਨਿੱਜੀ ਚੈਟ ਪ੍ਰਕਾਸ਼ਿਤ ਕਰਨ ਤੋਂ ਵੀ ਰੋਕਿਆ ਜਾਵੇ। ਮੰਗਲਵਾਰ ਨੂੰ ਦਿਸ਼ਾ ਦੀ ਅਰਜ਼ੀ ‘ਤੇ ਹੇਠਲੀ ਅਦਾਲ ਨੇ ਉਨ੍ਹਾਂ ਨੂੰ ਵਕੀਲ ਕਰਨ, ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਗਰਮ ਕੱਪੜੇ, ਕਿਤਾਬਾਂ ਤੇ ਘਰ ਦਾ ਖਾਣਾ ਖਾਣ ਦੀ ਇਜਾਜ਼ਤ ਦਿੱਤੀ ਸੀ। ਇਸ ਤੋਂ ਪਹਿਲਾਂ ਦਿਸ਼ਾ ਨੂੰ ਸ਼ਨਿਚਰਵਾਰ ਨੂੰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੌਜੂਦਾ ਸਮੇਂ ਉਹ ਪੁਲਿਸ ਹਿਰਾਸਤ ‘ਚ ਹਨ।

ਦਿਸ਼ਾ ਨੇ ਹਿਰਾਸਤ ‘ਚ ਉਕਤ ਸਾਮਾਨ ਦੇਣ ਦੀ ਮੰਗ ਕਰਦੇ ਹੋਏ ਪਟਿਆਲਾ ਹਾਊਸ ਕੋਰਟ ‘ਚ ਅਰਜ਼ੀ ਦਾਖ਼ਲ ਕੀਤੀ ਸੀ। ਮੁੱਖ ਮੈਟਰੋਪਾਲਿਟਨ ਮਜਿਸਟ੍ਰੇਟ ਪੰਕਜ ਸ਼ਰਮਾ ਨੇ ਇਸ ਤੋਂ ਇਲਾਵਾ ਟੂਲਕਿੱਟ ਮਾਮਲੇ ‘ਚ ਐੱਫਆਈਆਰ, ਰਿਮਾਂਡ ਐਪਲੀਕੇਸ਼ਨ ਤੇ ਅਰੈਸਟ ਮੈਮੋ ਦਿਸ਼ਾ ਨੂੰ ਉਪਲਬਧ ਕਰਵਾਉਣ ਦੀ ਇਜਾਜ਼ਤ ਦਿੱਤੀ ਸੀ।