Connect with us

Punjab

ਕੁੰਲਫੀ ਦੇ ਪੈਸਿਆ ਨੂੰ ਲੈ ਕੇ ਦੋ ਧਿਰਾ ਚ ਤਕਰਾਰ,ਚੱਲੇ ਇੱਟਾ ਰੋੜੇ ਤੇ ਗੋਲੀਆ

Published

on

ਬੀਤੀ ਰਾਤ ਕੁਲਫ਼ੀ ਦੇ ਪੈਸਿਆਂ ਨੂੰ ਲੈ ਕੇ ਦੋ ਧਿਰਾਂ ਦਰਿਮਿਆਨ ਹੋਈ ਤਕਰਾਰ ਦੌਰਾਨ ਜੰਮਕੇ ਚੱਲੇ ਇੱਟਾਂ ਰੋੜੇ ਤੇ ਗੋਲੀਆਂ।ਮਾਮਲਾ ਹੈ ਜਿਲਾ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਜਾਜਨ ਦਾ ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਪੁਲੀਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਉਕਤ ਘਟਨਾ ਦਾ ਜਾਇਜ਼ਾ ਲਿਆ , ਇਸ ਸੰਬੰਧੀ ਪਿੰਡ ਵਾਸੀ ਰਿਪੂ ਮਸੀਹ ਨੇ ਪੁਲੀਸ ਥਾਣਾ ਡੇਰਾ ਬਾਬਾ ਨਾਨਕ ਨੂੰ ਦਿੱਤੇ ਬਿਆਨਾਂ ਮੁਤਾਬਕ ਰੀਪੂ ਮਸੀਹ ਦਾ ਲਾਲੀ ਨਾਮ ਲੜਕੇ ਨਾਲ ਕੁਲਫੀ ਦੇ ਪੈਸਿਆਂ ਨੂੰ ਲੈਣ ਕੇ ਮਾਮੂਲੀ ਤਕਰਾਰ ਹੋਇਆ ਸੀ ਇਹ ਤਕਰਾਰ ਇੰਨੀ ਵਧ ਗਈ ਕਿ ਲਾਲੀ ਵੱਲੋਂ ਸੱਦੇ ਅਣ-ਪਛਾਤੇ ਨੌਜਵਾਨਾ ਵੱਲੋਂ ਪਿੰਡ ਚ ਖੂਬ ਇੱਟਾਂ ਰੋੜੇ ਅਤੇ ਫਾਇਰ ਵੀ ਕੀਤੇ ਜਿਸ ਦੇ ਚਲਦੇ ਪਿੰਡ ਵਾਲਿਆਂ ਨੇ ਦੱਸਿਆ ਕਿ ਇਕ ਨੌਜ਼ਵਾਨ ਜਖਮੀ ਹੋ ਗਿਆ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਵੱਲੋਂ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐਚ.ਓ. ਥਾਣਾ ਡੇਰਾ ਬਾਬਾ ਨਾਨਕ ਜਸਵਿੰਦਰ ਸਿੰਘ ਨੇ ਆਖਿਆ ਕਿ ਇਹ ਤਕਰਾਰ ਕੁਲਫ਼ੀ ਦੇ ਪੈਸਿਆਂ ਨੂੰ ਲੈਣ ਦੇਣ ਕਰਕੇ ਹੋਇਆ ਹੈ,ਰਿਪੂ ਦੇ ਬਿਆਨਾਂ ਦੇ ਆਧਾਰ ਤੇ ਦੋ ਨੌਜਵਾਨੋ ਨੂੰ ਨਾਮਜ਼ਦ ਕਰਕੇ ਅਤੇ ਹੋਰ ਅਣਪਛਾਤੇ ਲੋਕਾਂ ਤੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਦੋਸ਼ੀਆਂ ਦੀ ਗ੍ਰਿਫਤਾਰ ਕਰਨ ਲਈ ਪੁਲਸ ਪਾਰਟੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀ ਪੁਲਸ ਦੀ ਗ੍ਰਿਫਤ ਵਿਚ ਹੋਣਗੇ।